ਬੇਦਾਗ ਸਖਸੀਅਤ, ਅਸੂਲਾਂ ਦੇ ਧਾਰਨੀ ਕਾਮਰੇਡ ਸਿਉਪਾਲ ਪਾਲਾ ਸਾਬਕਾ ਐਮ, ਸੀ ਨੋਜਵਾਨ ਵਰਗ ਲਈ ਪ੍ਰੇਰਨਾ ਸਰੋਤ ਰਹੇ। -ਅਰਸ਼ੀ

0
79

ਮਾਨਸਾ 6ਮਈ  (ਸਾਰਾ ਯਹਾ / ਬਲਜੀਤ ਸ਼ਰਮਾ) ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ, ਪੀ, ਆਈ ਦੇ ਜਿਲਾ ਸਹਾਇਕ ਸਕੱਤਰ ਨੋਜਵਾਨ ਆਗੂ ਬੇਦਾਗ ਸਖਸੀਅਤ ਅਤੇ ਅਸੂਲ ਪ੍ਰਸਤ ਸਾਥੀ ਸਿਉਪਾਲ ਪਾਲਾ ਦੇ 10 ਵੀ. ਬਰਸੀ ਇਨਕਲਾਬੀ ਜੋਸੋ ਖਰੋਸ ਨਾਲ ਮਨਾਈ ਗਈ। ਇਸ ਸਮੇਂ ਸੀ, ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਮਿਉਨਿਸਟ ਲਹਿਰ ਦੇ ਆਗੂ ਸਾਥੀ ਪਾਲਾ ਹਮੇਸ਼ਾ ਆਪਣੀ ਧਿਰ ਪ੍ਰਤੀ ਹਮੇਸ਼ਾ ਇਮਾਨਦਾਰੀ ਅਤੇ ਤਨਦੇਹੀ ਨਾਲ ਜਿੰਮੇਵਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਆਗੂ ਦਾ ਬੇ-ਬਖਤੀ ਸਮੇ ਪਹਿਲਾਂ ਤੁਰ ਜਾਣਾ ਲਹਿਰ, ਪਾਰਟੀ ਅਤੇ ਪਰਿਵਾਰ ਲਈ ਵੱਡਾ ਘਾਟਾ ਦੱਸਿਆ। ਉਨ੍ਹਾਂ ਸਾਥੀ ਪਾਲਾ ਦੀਆ ਸਿਆਸੀ ਜੀਵਨ ਦੇ ਨਾਲ ਨਾਲ ਦੋ ਵਾਰ ਕੌਸਲਰ ਰਹਿ ਕੇ ਸਹਿਰ ਵਿੱਚ ਕੀਤੇ  ਵਿਕਾਸ ਕਾਰਜਾਂ ਅੱਜ ਵੀ ਸਹਿਰੀਆ ਲਈ ਦੇ ਵਿਕਾਸ ਲਈ ਬਰਦਾਨ ਸਾਬਤ ਹੋ ਰਹੇ ਹਨ। ਉਨ੍ਹਾਂ ਵੱਲੋਂ ਭਗਤ ਸਿੰਘ ਦੀ ਵਿਚਾਰਧਾਰਾ ਅੱਗੇ ਲੈ ਕੇ ਜਾਣ ਲਈ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗਠਨ ਕਰਕੇ ਨੋਜਵਾਨਾਂ ਨੂੰ ਪ੍ਰੇਰਿਤ ਕੀਤਾ। ਜਿਲਾ ਸਕੱਤਰ ਕਾਮਰੇਡ ਕ੍ਰਿਸਨ ਚੌਹਾਨ ਨੇ ਨੇੜਲੇ ਸਾਥੀ ਨੂੰ ਸਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੀ ਸੋਚ ਨੂੰ ਨੋਜਵਾਨਾਂ ਤੱਕ ਲਿਜਾਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਤਨ ਭੋਲਾ ਸਹਿਰੀ ਸਕੱਤਰ, ਸੀਤਾ ਰਾਮ ਗੋਬਿੰਦਪੁਰਾ ਜ਼ਿਲਾ ਸਹਾਇਕ ਸਕੱਤਰ, ਦਰਸ਼ਨ ਸਿੰਘ ਪੰਧੇਰ, ਕਾਕਾ ਸਿੰਘ, ਮਿੱਠੂ ਸਿੰਘ ਮੰਦਰ ਜਿਲਾ ਏਟਕ, ਮਨਜੀਤ ਕੌਰ ਗਾਮੀਵਾਲਾ, ਅੈਡਵੋਕੇਟ ਰੇਖਾ ਸਰਮਾ, ਅਰਵਿੰਦਰ ਕੌਰ, ਕਿਰਨਾ ਰਾਣੀ ਐਮ ਸੀ, ਸੁਦਰਸ਼ਨ ਸਰਮਾ, ਮਨਜੀਤ ਦਲੇਲ ਸਿੰਘ ਵਾਲਾ ਇਸਤਰੀ ਸਭਾ, ਐਡਵੋਕੇਟ ਰਜਿੰਦਰ ਸ਼ਰਮਾ, ਭਗਵਾਨ ਦਾਸ ਮਿੱਤਲ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ, ਸੁਖਦੇਵ ਪੰਧੇਰ, ਦਲਜੀਤ ਸਿੰਘ ਮਾਨਸ਼ਾਹੀਆ, ਜਗਰਾਜ ਹੀਰਕੇ, ਰੂਪ ਸਿੰਘ ਢਿੱਲੋਂ  ਆਦਿ ਆਗੂਆਂ ਨੇ ਸੰਬੋਧਨ ਕੀਤਾ। 

NO COMMENTS