*ਬੇਅਦਬੀ ਮਾਮਲਾ: ਫਰਾਰ ਚੱਲ ਰਹੇ ਤਿੰਨ ਮੁਲਜ਼ਮਾਂ ਖਿਲਾਫ ਅਦਾਲਤ ਵਲੋਂ ਵੱਡੀ ਕਾਰਵਾਈ, ਵਾਰੰਟ ਜਾਰੀ*

0
94

ਅੰਮ੍ਰਿਤਸਰ(ਸਾਰਾ ਯਹਾਂ): ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਅੇੈਸਆਈਟੀ ਨੇ ਜਿੱਥੇ ਬੇਅਦਬੀ ਦੇ ਦੋ ਮਾਮਲਿਆਂ ‘ਚ ਫਰੀਦਕੋਟ ਦੀ ਅਦਾਲਤ ‘ਚ ਚਲਾਣ ਪੇਸ਼ ਕਰ ਦਿੱਤਾ ਹੈ, ਉੱਥੇ ਹੀ ਹੁਣ ਇਸ ਮਾਮਲੇ ‘ਚ ਫਰਾਰ ਅਤੇ ਅਦਾਲਤ ਵੱਲੋਂ 63 ਨੰਬਰ ਅੇੈਫਆਈਆਰ (ਗੁਰੂ ਗ੍ਰੰਥ ਸਾਹਿਬ ਦੀ ਚੋਰੀ ਦਾ ਮਾਮਲਾ) ‘ਚ ਭਗੌੜੇ ਕਰਾਰ ਦੇ ਦਿੱਤੇ ਹਰਸ਼ ਧੂਰੀ, ਸੰਜੀਵ ਬਰੇਟਾ ਤੇ ਪ੍ਰਦੀਪ ਕਲੇਰ ਦੇ ਖਿਲਾਫ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਹੈ।ਇਸ ਦੇ ਨਾਲ ਹੀ ਇਸ ਮਾਮਲੇ ‘ਚ ਫਰਾਰ ਮੁਲਜ਼ਮਾਂ ਖਿਲਾਫ ਆਈਜੀ ਅੇੈਸਪੀਅੇੈਸ ਪਰਮਾਰ ਦੀ ਅਗਵਾਈ ਸਿੱਟ ਦੇ ਬਾਕੀ ਦੋ ਮਾਮਲਿਆਂ (117 ਅੇੈਫਆਈਆਰ ਅਤੇ 128 ਅੇੈਫਆਈਆਰ ਕ੍ਰਮਵਾਰ ਪੋਸਟਰ ਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰਨ ਸਬੰਧੀ) ‘ਚ ਦੋਵਾਂ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਅਰੰਭ ਦਿੱਤੀ ਹੈ। ਜਿਸ ਤਹਿਤ ਫਰੀਦਕੋਟ ਦੀ ਮਾਣਯੋਗ ਸੀਜੇਅੇੈਮਆਈ ਤਾਰਜਾਨੀ ਦੀ ਅਦਾਲਤ ਨੇ ਤਿੰਨਾਂ ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਕੇ ਅਦਾਲਤ ‘ਚ ਪੇਸ਼ ਕਰ ਦੇ ਹੁਕਮ ਜਾਰੀ ਕਰਕੇ ‌ਅੱਜ ਪੇਸ਼ ਕਰਨ ਲਈ ਕਿਹਾ ਸੀ ਪਰ ਤਿੰਨੇ ਫਰਾਰ ਹੀ ਹਨ।

ਦੱਸ ਦਈਏ ਕਿ ਹਰਸ਼, ਸੰਦੀਪ ਤੇ ਪ੍ਰਦੀਪ ਤਿੰਨੇ ਹੀ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਤਾਕਤਵਰ ਕਮੇਟੀ ਦੇ ਮੈਂਬਰ ਹਨ। ਇਹ ਤਿੰਨੋਂ 25 ਅਗਸਤ 2017 ਤੋਂ ਫਰਾਰ ਹਨ। ਬੇਅਦਬੀ ਮਾਮਲਿਆਂ ‘ਤੇ ਬਣੀ ਸਿੱਟ ਨੇ ਦੋ ਦਰਜ਼ਨ ਤੋਂ ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਸੀ ਪਰ ਇਹ ਤਿੰਨੇ ਫਰਾਰ ਹਨ। ਪੁਲਿਸ ਸੂਤਰਾਂ ਮੁਤਾਬਕ ਹਰਸ਼ ਧੂਰੀ, ਪ੍ਰਦੀਪ ਤੇ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਅਤੇ ਪੁੱਛਗਿੱਛ ਤੋੋਂ ਬਾਅਦ ਹੀ ਸਜ਼ਾ ਜਾਫਤਾ ਡੇਰਾ ਮੁੱਖੀ ਤੋਂ ਪੁੱਛਗਿੱਛ ਹੋ ਸਕਦੀ ਹੈ। ਤਿੰਨਾਂ ਨੂੰ ਅੱਜ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਸੀ ਪਰ ਤਿੰਨੇ ਫਰਾਰ ਹਨ।

ਉਧਰ ਸਿੱਟ ਮੁੱਖੀ ਅੇੈਸਪੀਅੇੈਸ ਪਰਮਾਰ ਨੇ ਕਿਹਾ ਕਿ ਅਸੀਂ ਕਾਨੂੰਨ ਮੁਤਾਬਕ ਅੱਗੇ ਵੱਧ ਰਹੇ ਹਾਂ। ਜੇਕਰ ਤਿੰਨੇ ਗ੍ਰਿਫਤਾਰ ਨਹੀਂ ਹੁੰਦੇ ਤਾਂ ਬਾਕੀ ਦੋਵਾਂ ਮਾਮਲਿਆਂ ‘ਚ ਅਦਾਲਤ ਵਲੋਂ ਤਿੰਨਾਂ ਨੂੰ ਭਗੌੜਾ ਕਰਾਰ ਕਰਨ ਦੀ ਅਪੀਲ ਕਰਾਂਗੇ। ਆਈਜੀ ਪਰਮਾਰ ਨੇ ਕਿਹਾ ਕਿ ਪੁਲਿਸ ਨੇ ਜਾਂਚ ਬੰਦ ਨਹੀ਼ਂ ਕੀਤੀ, ਸਿੱਟ ਦੀ ਜਾਂਚ ਜਾਰੀ ਹੈ ਅਤੇ ਦੋ ਚਲਾਨ ਅਸੀਂ ਅਦਾਲਤ ‘ਚ ਦੇ ਚੁੱਕੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਾਂਚ ਦੌਰਾਨ ਕੋਈ ਹੋਰ ਅਹਿਮ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਸਪਲੀਮੈਂਟਰੀ ਚਲਾਨ ਦੇ ਸਕਦੇ ਹਾਂ।

ਜਿਕਰਯੋਗ ਹੈ ਬੇਅਦਬੀ ਮਾਮਲਿਆਂ ਗ੍ਰਿਫਤਾਰ ਕੀਤੇ ਸਾਰੇ ਮੁਲਜਮਾਂ ਦੀ ਪੁੱਛਗਿੱਛ ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ ਦਾ ਨਾਂਅ ਆਇਆ ਸੀ ਤੇ ਪੁਲਿਸ ਅਧਿਕਾਰੀਆਂ ਦਾ ਮੰਨ਼ਣਾ ਹੈ ਕਿ ਇਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਡੇਰਾ ਮੁੱਖੀ ਤੋਂ ਪੁੱਛਗਿੱਛ ਹੋ ਸਕਦੀ ਹੈ, ਕਿਉਂਕਿ ਤਿੰਨਾਂ ਦੀ ਪੁੱਛਗਿੱਛ ਹੀ ਡੇਰਾ ਮੁੱਖੀ ਤੱਕ ਪਹੁੰਚਣ ਦੀ ਮੁੱਖ ਕੜੀ ਹੈ। ਅਗਲੇ ਦਿਨਾਂ ‘ਚ ਸਿੱਟ ਬਾਕੀ ਰਹਿੰਦੇ ਇੱਕ ਮਾਮਲੇ ‘ਚ ਵੀ ਚਲਾਨ ਦੇ ਦੇਵੇਗੀ।

NO COMMENTS