
ਬੁਢਲਾਡਾ 16 ਅਪ੍ਰੈਲ (ਅਮਨ ਮਹਿਤਾ): ਸੰਵਿਧਾਨ ਦੇ ਜਨਮ ਦਾਤਾ ਡਾ ਭੀਮ ਰਾਓ ਅੰਬੇਦਕਰ ਜੀ ਦਾ 129 ਵਾ ਜਨਮ ਦਿਹਾੜਾ ਡਾ.ਬੀ. ਆਰ ਅੰਬੇਡਕਰ ਨੋਜਵਾਨ ਸਭਾ ਵਲੋ ਬੂੱਟੇ ਲਗਾ ਕੇ ਬੜੀ ਸਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਸੋਨੂੰ ਸਿੰਘ ਕਟਾਰੀਆ ਨੇ ਦੱਸਿਆ ਕਿ ਸਭ ਤੋਂ ਪਹਿਲਾ ਡਾ. ਭੀਮ ਰਾਓੁ ਅੰਬੇਡਕਰ ਜੀ ਵਲੋ ਲੋਕਾ ਪ੍ਰਤੀ ਕੀਤੀ ਕੁਰਬਾਨੀ ਨੂੰ ਯਾਦ ਕਰਨ ਓੁਪਰੰਤ ਬਾਬਾ ਸਾਹਿਬ ਜੀ ਦੀ ਮੂਰਤੀ ਤੇ ਹਾਰ ਪਾਕੇ ਆਪਣੇ ਸ਼ਰਧਾ ਦੇ ਫੁੱਲ ਅਰਪਨ ਕੀਤੇ ਗਏ. ਓੁਹਨਾ ਕਿਹਾ ਕੇ ਬਾਬਾ ਸਾਹਿਬ ਨੇ ਦੇਸ ਵਿੱਚ ਰਹਿੰਦੇ ਹਰ ਮਨੁੱਖ ਨੂੰ ਗੁਲਾਮੀ, ਛੂਤ-ਛਾਤ ਅਤੇ ਭੇਦਭਾਵ ਤੋ ਛੁਟਕਾਰਾ ਦਿਵਾਇਆ. ਓੁਹਨਾ ਕਿਹਾ ਕਿ ਦਲਿਤ ਸਮਾਜ ਨੂੰ ਮਿਲੀ ਅਜਾਦੀ ਨੂੰ ਬਚਾਓੁਣ ਲਈ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਹੈ. ਓੁਹਨਾ ਕਿਹਾ ਕਿ ਭਾਰਤ ਵਿੱਚ ਹਰ ਵਰਗ ਨੂੰ ਬਾਬਾ ਸਾਹਿਬ ਨੇ ਬਰਾਬਰਤਾ ਦਾ ਹੱਕ ਦਿਵਾਇਆ ਕਰਕੇ ਹੀ ਬਾਬਾ ਸਾਹਿਬ ਪੂਰੀ ਦੁਨੀਆਂ ਵਿੱਚ ਇੱਕ ਮਹਾਨ ਯੁੱਗ ਪੁਰਸ਼ ਵਾਝੋ ਜਾਣੇ ਜਾਦੇ ਹਨ. ਇਸ ਮੌਕੇ ਜੀਵਨ ਕੁਮਾਰ, ਸੀਪਾ, ਗੁਰਧਿਆਨ ਸਿੰਘ, ਜਸਵਿੰਦਰ ਸਿੰਘ, ਹਰਦੀਪ ਗਗੀ, ਅਵਤਾਰ ਸਿੰਘ ਆਦਿ ਨੇ ਬੂਟੇ ਲਗਾਏ ਗਏ. ਫੋਟੋ: ਬੁਢਲਾਡਾ: ਬਾਬਾ ਸਾਹਿਬ ਦੇ ਜਨਮ ਦਿਵਸ ਮੌਕੇ ਪੌਦੇ ਲਗਾਉਂਦੇ ਹੋਏ.
