ਮਾਨਸਾ, 4 ਜੁਲਾਈ (ਸਾਰਾ ਯਹਾਂ/ ਗੋਪਾਲ ਅਕਲੀਆ)-ਪਿਛਲੀ ਸਰਕਾਰ ਸਮੇਂ ਕਾਂਗਰਸ ਪਾਰਟੀ ਵਲੋਂ ਹਲਕਾ fੲੰਚਾਰਜ ਲਗਾਏ ਗਏ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵਲੋਂ ਪਿੰਡ ਬੁਰਜ ਢਿੱਲਵਾਂ ਵਿਖੇ 3 ਜਨਵਰੀ ਨੂੰ ਪਿੰਡ ਤੋਂ ਭੈਣੀ ਚੂਹੜ ਤੱਕ ਸੜਕ ਦੇ ਰੱਖੇ ਨੀਂਹ ਪੱਥਰ ਦੇ ਸੜਕ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਇਸ ਸੜਕ ਦਾ ਉਦਘਾਟਨ ਕੀਤਾ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਿਤਾ ਦਾ ਦਰਦ ਝਲਕ ਊਠਿਆ। ਭਾਵੁਕ ਮਨ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਚੋਣਾਂ ਸਮੇਂ ਹੀ ਸਿੱਧੂ ਮੂਸੇਵਾਲਾ ਨੂੰ 8 ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ, ਉਸ ਨਾਲ ਭਾਰੀ ਸੁਰੱਖਿਆ ਹੋਣ ਕਾਰਨ ਉੋਸ ਵੇਲੇ ਬਚਾਅ ਹੋ ਗਿਆ, ਮੂਸੇਵਾਲਾ ਨੂੰ ਮਾਰਨ ਲਈ 50-60 ਵਿਅਕਤੀ ਉਸਦੇ ਦੇ ਪਿੱਛੇ ਲੱਗੇ ਹੋਏ ਸਨ। ਜੇਕਰ ਭਗਵੰਤ ਮਾਨ ਸਰਕਾਰ ਸੁਰੱਖਿਆ ਵਾਪਸ ਲੈਣ ਦਾ ਢਿੰਡੋਰਾ ਨਾ ਪਿੱਟਦੀ ਤਾਂ ਸ਼ਾਇਦ ਉਸਦੇ ਪੁੱਤ ਦੀ ਜਾਨ ਨਾ ਜਾਂਦੀ। ਉਨ੍ਹਾਂ ਕਿਹਾ ਕਿ ਖਤਰੇ ਦੇ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣਾ ਸਮਝ ਤੋਂ ਪਰੇ ਹੈ। ਜਿਹੜੇ 2 ਸੁਰੱਖਿਆ ਮੁਲਾਜਮਾਂ ਤੇ ਸਾਨੂੰ ਵੱਡਾ ਭਰੋਸਾ ਸੀ ਉਨ੍ਹਾਂ ਨੂੰ ਸਰਕਾਰ ਨੇ ਵਾਪਸ ਲੈ ਲਿਆ ਸੀ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿਹਾ ਅੱਜ ਪੰਜਾਬ ਵਿਚ ਸਰਕਾਰ ਦੇ ਬਰਾਬਰ ਗੈਂਗਸਟਰ ਵੱਖਰੀ ਸਰਕਾਰ ਚਲਾ ਰਹੇ ਹਨ, ਉਨ੍ਰਾਂ ਕਿਹਾ ਕਿ ਉਹ ਆਪਣੇ ਪੁੱਤ ਨੂੰ ਜਿਉਂਦਾ ਰੱਖਣ ਲਈ ਅਤੇ ਨੌਜਵਾਨਾਂ ਦੀ ਭਾਵਨਾ ਨੂੰ ਸਮਝਦੇ ਹੋਏ ਜੋ ਕੁੱਝ ਵੀ ਕਰ ਸਕਦੇ ਹੋਏ ਉਸ ਤੋਂ ਕਦੇ ਪਿੱਛੇ ਨਹੀਂ ਹਟਣਗੇ ਪਰ ਸਿੱਧੂ ਮੂਸੇਵਾਲਾ ਦੀ ਗਈ ਜਾਨ ਅਤੇ ਉਨ੍ਹਾਂ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ। ਇਸ ਮੌਕੇ ਸਰਪੰਚ ਜਗਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।