
ਬੁਢਲਾਡਾ, 25 ਜਨਵਰੀ (ਸਾਰਾ ਯਹਾਂ/ਅਮਨ ਮੇਹਤਾ) 12ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਬੀ.ਐਲ.ਓ, ਕਾਰਜਸਾਧਕ ਅਫਸਰ, ਨਗਰ ਕੌਂਸਲ ਸਟਾਫ ਅਤੇ ਹੋਰ ਚੋਣ ਅਮਲਾ ਸ਼ਾਮਿਲ ਸੀ ਨੂੰ ਸੰਬੋਧਨ ਕਰਦੇ ਜਿਲ੍ਹਾ ਚੋਣ ਅਧਿਕਾਰੀ ਐਸ.ਡੀ.ਐਮ. ਕਾਲਾ ਰਾਮ ਕਾਂਸਲ ਨੇ ਲੋਕਤੰਤਰ ਦੇ ਇਸ ਤਿਉਹਾਰ ਦੀ ਮੁਬਾਰਕਬਾਦ ਦਿੰਦੇ ਕਿਹਾ ਕਿ ਵੱਡੇ ਸੰਘਰਸ਼ ਨਾਲ ਮਿਲੇ ਵੋਟ ਦੇ ਇਸ ਅਧਿਕਾਰ ਦੀ ਵਰਤੋਂ ਕਰਨੀ ਸਾਡਾ ਮੁੱਢਲਾ ਫਰਜ਼ ਹੈ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਸਾਡੀ ਕੋਸ਼ਿਸ਼ ਹੋਵੇਗੀ ਕਿ ਹਰੇਕ ਵੋਟਰ ਚਾਹੇ ਉਹ ਬਜ਼ੁਰਗ ਹੋਵੇ ਜਾਂ ਵਿਸ਼ੇਸ਼ ਲੋੜ ਵਾਲਾ, ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰੀਏ। ਉਨਾਂ ਕਿਹਾ ਕਿ ਇਸ ਲਈ ਅਸੀਂ ਨੌਜਵਾਨ ਵੋਟਰਾਂ ਦੀ ਮਦਦ ਵੀ ਲੈ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਸ ਵਾਰ ਜਿੱਥੇ ਹਲਕੇ ਅੰਦਰ 216 ਪੋਲਿੰਗ ਬੂਥ ਬਣਾਏ ਗਏ ਹਨ ਉਥੇ 1,03,574 ਮਰਦ ਵੋਟਰ, 91,303 ਔਰਤਾਂ ਵੋਟਰ, ਥਰਡ ਜੈਂਡਰ 4 ਕੁੱਲ 1,94,881 ਵੋਟਰ ਆਪਣੇ ਮਤਦਾਨ ਦਾ ਭੁਗਤਾਨ ਕਰਨਗੇ। ਜੋ ਕਿ 18 ਸਾਲ ਦੇ ਹੋਏ ਹਨ, ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 60 ਤੋਂ 99 ਸਾਲ ਉਮਰ ਵਰਗ ਦੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਵੋਟਾਂ ਦੇ ਕੰਮ ਵਿਚ ਲੱਗੇ ਸਾਰੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਸਾਬਾਸ਼ ਦਿੰਦੇ ਕਿਹਾ ਕਿ ਤੁਹਾਡੇ ਇੰਨਾ ਯਤਨਾਂ ਨਾਲ ਹੀ ਇਹ ਕੰਮ ਸਹੀ ਤਰੀਕੇ ਨਾਲ ਨੇਪਰੇ ਚਾੜਨਾ ਹੈ। ਉਨਾਂ ਦੱਸਿਆ ਕਿ 216 ਦੇ ਕਰੀਬ ਬੂਥ ਲੈਵਲ ਅਧਿਕਾਰੀਆਂ ਦੀ ਕੋਸ਼ਿਸ਼ ਨਾਲ ਨਵੇਂ ਵੋਟਰਾਂ ਦੇ ਨਾਮ ਦਰਜ ਹੋਏ ਹਨ। ਉਨਾਂ ਕਿਹਾ ਕਿ ਕੰਮ ਭਾਵੇਂ ਸਾਰੇ ਬਹੁਤ ਵਧੀਆ ਕਰ ਰਹੇ ਹਨ, ਪਰ ਅੰਕੜਿਆਂ ਅਨੁਸਾਰ ਇਹ ਅਧਿਕਾਰੀ ਅੱਜ ਦੇ ਵਧੀਆ ਚੋਣ ਅਧਿਕਾਰੀ ਐਲਾਨੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਸਾਧਕ ਅਫਸਰ ਵਿਜੈ ਜਿੰਦਲ, ਨਗਰ ਕੌਂਸਲ ਈ.ਓ. ਰਾਕੇਸ਼ ਕੁਮਾਰ, ਧਰਮਜੀਤ ਸਿੰਘ, ਕੈਲਾਸ਼ ਚੰਦ ,ਰਾਣੀ ਕੌਰ,ਧੀਰਜ ਕੱਕੜ ,ਚਤਰ ਸਿੰਘ, ਸੂਪਰਡੈਂਟ ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
