*ਬੁਢਲਾਡਾ ਹਲਕੇ ਦੇ ਵਿਕਾਸ ਲਈ ਬੀਬੀ ਭੱਟੀ ਨੇ ਵਿੱਤ ਮੰਤਰੀ ਤੋਂ ਮੰਗੇ ਕਰੋੜਾਂ ਦੇ ਫੰਡ*

0
193

ਬੁਢਲਾਡਾ 3 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ ) ਹਲਕਾ ਬੁਢਲਾਡਾ ਦੇ ਵਿਕਾਸ ਕੰਮ, ਲੋੜੀਂਦੇ ਫੰਡਾਂ ਦਾ ਮਾਮਲਾ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਗਿਆ। ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੋਰ ਭੱਟੀ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬੁੱਕਾ ਦੇ ਕੇ ਦੂਸਰੀ ਵਾਰ ਮੰਤਰੀ ਬਣਨ ਤੇ ਮੁਬਾਰਕਬਾਦ ਦਿੱਤੀ ਅਤੇ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਹਲਕਾ ਬੁਢਲਾਡਾ ਨੂੰ ਅਜੇ ਤੱਕ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਤੋਂ ਇਲਾਵਾ ਲੋੜੀਂਦੀਆਂ ਗ੍ਰਾਂਟਾ ਅਤੇ ਆਰ.ਡੀ.ਐੱਫ ਦੇ ਫੰਡ ਅਤੇ ਸਰਪੰਚਾਂ ਨੂੰ ਤਨਖਾਹ ਨਹੀਂ ਮਿਲੀ। ਜਿਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਕੰਮ ਅਧੂਰੇ ਪਏ ਹਨ। ਉਨ੍ਹਾਂ ਕਿਹਾ ਕਿ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਫੋਰੀ ਤੌਰ ਤੇ 20 ਕਰੋੜ ਰੁਪਏ ਦੇ ਫੰਡਾਂ ਦੀ ਅਤਿ ਜਰੂਰਤ ਹੈ। ਜਿਸ ਨੂੰ ਸਰਕਾਰ ਵੱਲੋਂ ਜਾਰੀ ਕਰਕੇ ਸ਼ਹਿਰਾਂ ਅਤੇ ਪਿੰਡਾਂ ਦੇ ਰਹਿੰਦੇ ਵਿਕਾਸ ਕੰਮ ਪੂਰੇ ਕੀਤੇ ਜਾਣ ਤਾਂ ਜੋ ਬੁਢਲਾਡਾ ਹਲਕੇ ਦਾ ਵੀ ਹੋਰਾਂ ਹਲਕਿਆਂ ਵਾਂਗ ਵਿਕਾਸ ਹੋ ਸਕੇ। ਬੀਬੀ ਭੱਟੀ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਮੰਗ ਪੱਤਰ ਤੇ ਗੌਰ ਕਰਕੇ ਲੋੜੀਂਦੀਆਂ ਗ੍ਰਾਂਟਾ ਦੇਣ ਲਈ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨਗੇ।

LEAVE A REPLY

Please enter your comment!
Please enter your name here