*ਬੁਢਲਾਡਾ ਹਲਕੇ ਦਾ ਨੇਕ ਦਿਲ ਅਤੇ ਹਰਮਨ ਪਿਆਰਾ ਆਗੂ -ਬਲਵਿੰਦਰ ਸਿੰਘ ਪਟਵਾਰੀ*

0
81


ਬੋਹਾ 14ਅਗਸਤ (ਸਾਰਾ ਯਹਾਂ /ਦਰਸ਼ਨ ਹਾਕਮਵਾਲਾ )- ਬੇਸ਼ੱਕ ਬੁਢਲਾਡਾ ਹਲਕੇ ਅੰਦਰ ਵੱਡੇ ਵੱਡੇ ਰਾਜਨੀਤਕ ਆਗੂ ਹੋਏ ਹਨ  ਅਤੇ ਉਨ੍ਹਾਂ ਨੇ ਬੁਢਲਾਡਾ ਹਲਕੇ ਦੀਆਂ ਸਮੱਸਿਆਵਾਂ ਹੱਲ ਕਰਨਾ ਅਤੇ ਬੁਲਾਡੇ ਹਲਕੇ ਦਾ ਪਛੜਾਪਣ ਦੇ ਦਾਗ ਧੋਣ ਦੇ ਅਨੇਕਾਂ ਯਤਨ ਕੀਤੇ ਹਨ।  ਪਰ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰ ਲਈਏ ਤਾਂ ਸਾਰੇ ਰਾਜਨੀਤਕ ਆਗੂਆਂ ਵਿੱਚੋਂ ਬਲਵਿੰਦਰ ਸਿੰਘ ਪਟਵਾਰੀ ਦਾ  ਨਾਮ ਪਹਿਲੇ ਨੰਬਰ ਤੇ ਆਉਂਦਾ ਹੈ।ਵੱਖ ਵੱਖ ਪਾਰਟੀ ਦੇ ਮੋਹਰੀ ਰਾਜਨੀਤਕ ਆਗੂਆਂ ਨੇ ਜਿੱਥੇ ਬੁਢਲਾਡਾ ਹਲਕੇ ਦੇ ਪਿੰਡਾਂ ਤੋਂ ਦੂਰੀ ਬਣਾਈ ਹੋਈ ਹੈ  ਜਿਸ ਦਾ ਕਾਰਨ ਸ਼ਾਇਦ ਉਨ੍ਹਾਂ ਦੀ ਪਿਛਲੇ ਸਾਢੇ ਚਾਰ ਸਾਲ  ਲੋਕਾਂ ਦੇ ਦੁੱਖ ਸੁੱਖ ਵਿੱਚ  ਸ਼ਰੀਕ ਦਾ ਹੋਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨਾ ਸੁਣਨ ਅਤੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਡਰਦੇ ਹਨ ।ਪਰ ਇਸ ਦੇ ਉਲਟ ਬਲਵਿੰਦਰ ਸਿੰਘ ਪਟਵਾਰੀ ਹਰ ਵਰਗ ਦੇ ਵਿੱਚ ਹਰਮਨ ਪਿਆਰੇ ਹੋਏ ਹਨ  ਜਦੋਂ ਤੋਂ ਉਹ ਆਪਣੀ ਨੌਕਰੀ ਤੋਂ ਰਿਟਾਇਰ ਹੋਏ ਹਨ  ਉਸ ਦਿਨ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਬੁਢਲਾਡਾ ਹਲਕੇ ਲਈ ਸੌਂਪ ਦਿੱਤਾ ਹੈ  ਅਤੇ ਹੁਣ ਉਹ ਆਪਣੇ ਘਰੇਲੂ ਰੁਝੇਵਿਆਂ ਨੂੰ ਛੱਡ ਕੇ ਹਲਕੇ ਦੇ ਹਰ ਇੱਕ ਪਰਿਵਾਰ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਆਪਣਾ ਮੁੱਢਲਾ ਫ਼ਰਜ਼ ਸਮਝਦੇ ਹਨ  ਬਲਵਿੰਦਰ ਸਿੰਘ ਪਟਵਾਰੀ ਬੇਸ਼ੱਕ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ  ਪਰ ਖਾਸ ਕਰਕੇ ਬਰੇਟਾ ਇਲਾਕੇ ਦੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਲਵਿੰਦਰ ਸਿੰਘ ਪਟਵਾਰੀ ਦੇ ਸਮਰਥਕ ਬਣੇ ਹੋਏ ਹਨ ।ਮੌਜੂਦਾ ਸਮੇਂ ਵਿੱਚ ਜੇ ਕਰ ਬਿਨਾਂ ਕਿਸੇ ਪੱਖਪਾਤ ਤੋਂ ਸਰਵੇ ਕਰਵਾਇਆ ਜਾਵੇ  ਤਾਂ ਬੇਸ਼ੱਕ ਬਲਵਿੰਦਰ ਸਿੰਘ ਪਟਵਾਰੀ ਦਾ ਨਾਮ ਹਰਮਨ ਪਿਆਰੇ ਲੀਡਰਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਵੇਗਾ।ਮੈਂ ਪਿਛਲੇ ਕੁਝ ਦਿਨਾਂ ਤੋਂ ਬਰੇਟੇ ਹਲਕੇ ਵਿੱਚ ਹਾਂ  ਅਤੇ ਆਪਣੇ ਸਰਵੇ ਦੌਰਾਨ ਮੈਂ ਦੇਖਿਆ ਹੈ ਕਿ ਲੋਕ ਵੱਡੀ ਗਿਣਤੀ ਵਿਚ ਬਲਵਿੰਦਰ ਸਿੰਘ ਪਟਵਾਰੀ ਨੂੰ ਆਪਣੇ ਹਲਕੇ ਦਾ  ਵਿਧਾਇਕ ਦੇਖਣਾ ਚਾਹੁੰਦੇ ਹਨ  ।ਇਸ ਸੰਬੰਧ ਵਿਚ ਜਦੋਂ ਬਲਵਿੰਦਰ ਸਿੰਘ ਪਟਵਾਰੀ ਨੂੰ ਮੇਰੇ ਵੱਲੋਂ ਸਵਾਲ ਕੀਤਾ ਗਿਆ ਕਿ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨਗੇ  ਤਾਂ ਉਨ੍ਹਾਂ ਸਾਫ਼ ਸਾਫ਼ ਕਿਹਾ ਕਿ ਮੈਂ ਤਨ ਮਨ ਦੇ ਨਾਲ  ਸ਼੍ਰੋਮਣੀ ਅਕਾਲੀ ਦਲ ਨਾਲ ਜੁਡ਼ਿਆ ਹੋਇਆ ਹਾਂ  ਅਤੇ ਮੇਰਾ ਮਕਸਦ ਸਿਰਫ਼ ਚੋਣ ਲੜਨਾ ਨਹੀਂ ਬਲਕਿ ਪਾਰਟੀ ਨੂੰ ਹੇਠਲੇ ਪੱਧਰ ਤੋਂ ਲੈ ਕੇ  ਮਜ਼ਬੂਤ ਕਰਨਾ ਹੈ ਅਤੇ ਉਹ ਹਮੇਸ਼ਾਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਯਤਨ ਕਰਦੇ ਰਹਿਣਗੇ  ਸ੍ਰੀ ਪਟਵਾਰੀ ਨੇ ਆਖਿਆ ਕਿ ਬੁਢਲਾਡਾ ਹਲਕਾ ਉਨ੍ਹਾਂ ਦਾ ਪਰਿਵਾਰ ਹੈ ਅਤੇ ਹਰ ਵਰਕਰ ਅਤੇ ਹਲਕਾ ਨਿਵਾਸੀਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ  ।ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਬਲਵਿੰਦਰ ਸਿੰਘ ਪਟਵਾਰੀ ਇਸੇ ਤਰ੍ਹਾਂ ਹਲਕਾ ਨਿਵਾਸੀਆਂ ਦੀ ਸੇਵਾ ਕਰਦੇ ਰਹਿਣ  ਅਤੇ ਪ੍ਰਮਾਤਮਾ ਉਨ੍ਹਾਂ ਦੀ ਝੋਲੀ ਵਿੱਚ ਹੋਰ ਤਰੱਕੀਆਂ ਪਾਵੇ  ।

LEAVE A REPLY

Please enter your comment!
Please enter your name here