ਬੁਢਲਾਡਾ, 05ਜੁਲਾਈ(ਸਾਰਾ ਯਹਾਂ/ਅਮਨ ਮੇਹਤਾ) ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਕੋਰਨਾ ਮਹਾਂਮਾਰੀ ਦੀ ਤੀਸਰੀ ਲਹਿਰ ਤੋਂ ਬਚਣ ਲਈ ਕੋਵਿਡ-19 ਟੀਕਾਕਰਨ(ਵੈਕਸੀਨੇਸ਼ਨ) ਕੈਂਪ ਦਾ ਅਯੌਜਨ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਵਿੱਚ ਅਨੇਕਾ ਸ਼ਹਿਰ ਵਾਸੀਆ ਅਤੇ ਮਿਸ਼ਨ ਦੇ ਸ਼ਰਧਾਲੂਆ ਨੇ ਪੂਰੇ ਉਤਸਾਹ ਨਾਲ ਵੈਕਸੀਨੇਸ਼ਨ ਕੈਂਪ ਵਿੱਚ ਹਿੱਸਾ ਲਿਆ। ਇਸ ਕੈਂਪ ਦਾ ਉਦਘਾਟਨ ਅਡੀਸ਼ਨਲ ਡਿਪਟੀ ਕਮਿਸ਼ਨਰ(ਵਿਕਾਸ) ਮਾਨਸਾ ਅਮਰਪ੍ਰੀਤ ਕੌਰ, ਆਈ.ਏ.ਐਸ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਕੁੱਲ 303 ਵਿਅਕਤੀਆ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਪ੍ਰੰਤੂ ਸਿਹਤ ਵਿਭਾਗ ਕੋਲ ਵੈਕਸੀਨੇਸ਼ਨ ਦੀ ਘਾਟ ਹੋਣ ਕਾਰਨ ਸਿਰਫ 200 ਵਿਅਕਤੀਆ ਦੇ ਹੀ ਵੈਕਸੀਨੇਸ਼ਨ ਕੀਤੀ ਗਈ। ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਨੇ ਕਿਹਾ ਕਰੋਨਾ ਤੋਂ ਬਚਣ ਲਈ ਇਕੋਂ ਇਕ ਹੱਲ ਵੈਕਸੀਨੇਸ਼ਨ ਹੈ, ਵੈਕਸੀਨੇਸ਼ਨ ਨਾਲ ਹੀ ਕਰੋਨਾ ਦੀ ਤੀਸਰੀ ਲਹਿਰ ਨੂੰ ਰੋਕਿਆ ਜਾ ਸਕਦਾ ਹੈ।ਇਸ ਮੌਕੇ ਤੇ ਬ੍ਰਾਂਚ ਦੇ ਸੰਯੋਜਕ ਘਨਸ਼ਿਆਮ ਦਾਸ ਸਿੰਗਲਾ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦਕਿਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਜਿਲ੍ਹਾ ਪ੍ਰਸ਼ਾਸ਼ਨ ਨਾਲ ਮਿਲ ਕੇ ਇਨ੍ਹਾ ਕੈਂਪਾਂ ਦਾ ਅਯੋਜਨ ਕੀਤਾ ਜਾ ਰਿਹਾ ਹੈ। ਜਿਥੇ ਅੱਜ ਨਿਰੰਕਾਰੀ ਮਿਸ਼ਨ ਇਨਸਾਨਾਂ ਵਿੱਚ ਮਾਨਵਤਾ ਦੇ ਗੁੱਣ ਭਰ ਕੇ ਇਨਸਾਨ ਨੂੰ ਇਨਸਾਨਿਤ ਨਾਲ ਜੀਵਨ ਜਿਊਣ ਦੀ ਪ੍ਰੇਰਣਾ ਦੇ ਰਿਹਾ ਹੈ ਉਥੇ ਹੀ ਨਿਰੰਕਾਰੀ ਮਿਸ਼ਨ ਮਾਨਵਤਾ ਦੀ ਸੇਵਾ ਲਈ ਅਨੇਕਾ ਖੂਨਦਾਨ ਕੈਂਪ, ਹੜ ਪੀੜਤਾਂ ਦੀ ਸੇਵਾ ਲਈ, ਅਤੇ ਹੋਰ ਵੀ ਮਾਨਵਤਾ ਦੇ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਦਿਤਾ ਜਾਂਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਿਵਲ ਸਰਜਨ ਮਾਨਸਾ ਸੁਖਵਿੰਦਰ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫਸ਼ਰ ਅਸ਼ੋਕ ਕੁਮਾਰ ਅਤੇ ਐਸ.ਐਮ.ਓ ਗੁਰਚੇਤਨ ਪ੍ਰਕਾਸ਼ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੀ ਹਾਜਰ ਸੀ।