
ਬੁਢਲਾਡਾ 12 ਫਰਬਰੀ(ਸਾਰਾ ਯਹਾਂ/ਮਹਿਤਾ ਅਮਨ)ਬੁਢਲਾਡਾ ਸਾਈਕਲ ਗਰੁੱਪ ਦੀ ਟੀਮ ਨੇ ਸਰਦੂਲਗੜ੍ਹ ਬਲਾਕ ਦੇ ਇੱਕ ਪਿੰਡ ਝੰਡਾ ਕਲਾਂ ਦੇ ਗੁਰੂ ਘਰ ਸ੍ਰੀ ਝੰਡਾ ਸਾਹਿਬ ਵਿੱਚ ਪਹੁੰਚ ਕੇ ਮੱਥਾ ਟੇਕਿਆ।
ਸੰਨ 1706 ਵਿਚ ਤਲਵੰਡੀ ਸਾਬੋ ਤੋਂ ਸਿਰਸਾ ਜਾਂਦੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਝੰਡਾ ਕਲਾਂ ਵਿਖੇ ਆਰਾਮ ਕਰਨ ਲਈ ਰੁਕੇ ਸਨ।
ਇਸ ਪਵਿੱਤਰ ਅਸਥਾਨ ਤੇ ਪਹੁੰਚ ਕੇ ਬੁਢਲਾਡਾ ਸਾਈਕਲ ਗਰੁੱਪ ਦੀ ਟੀਮ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਬੁਢਲਾਡਾ ਸਾਈਕਲ ਗਰੁੱਪ ਦੀ ਟੀਮ ਨੇ ਐਤਵਾਰ ਸਵੇਰੇ 5 ਵਜੇ ਬੁਢਲਾਡਾ ਦੇ ਆਈ ਟੀ ਆਈ ਚੌਕ ਤੋਂ ਇਹ 113 ਕਿਲੋਮੀਟਰ ਦੀ ਯਾਤਰਾ ਸ਼ੁਰੂ ਕਰਕੇ ਸਵੇਰੇ 8 ਵਜੇ ਦੇ ਕਰੀਬ ਗੁਰੂ ਘਰ ਸ੍ਰੀ ਝੰਡਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਦੁਪਹਿਰ 12 ਵਜੇ ਦੇ ਕਰੀਬ ਵਾਪਿਸ ਬੁਢਲਾਡਾ ਪੋਹੁੰਚੇ ।
ਅੱਜ ਕੱਲ ਦੇ ਇਸ ਆਧੁਨਿਕ ਯੁਗ ਵਿੱਚ ਜਿਥੇ ਹਰ ਇੱਕ ਕੰਮ ਮਸ਼ੀਨੀ ਹੋ ਗਿਆ ਹੈ, ਓਥੇ ਹੀ ਲੋਕਾਂ ਦੀ ਸਿਹਤ ਲਗਾਤਾਰ ਬਿਗੜ ਰਹੀ ਹੈ। ਪ੍ਰਦੂਸ਼ਣ ਵਧ ਰਿਹਾ ਹੈ। ਬੁਢਲਾਡਾ ਸਾਈਕਲ ਗਰੁੱਪ ਹਮੇਸ਼ਾ ਤੋਂ ਹੀ ਸਾਈਕਲ ਚਲਾਓ ਸਿਹਤ ਬਣਾਓ, ਸਾਈਕਲ ਚਲਾਓ ਵਾਤਾਵਰਨ ਬਚਾਓ ਦੀ ਨਾਅਰਾ ਲਗਾ ਕੇ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦਿੰਦਾ ਆਇਆ ਹੈ।
ਬੁਢਲਾਡਾ ਸਾਈਕਲ ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸਿੰਗਲਾ, ਡਾਕਟਰ ਕਪਲਾਸ਼ ਗਰਗ ਅਤੇ ਰਮਨ ਐਡਵੋਕੇਟ ਜੀ ਨੇ ਕਿਹਾ ਕਿ ਰੋਜਾਨਾ ਸਾਈਕਲ ਚਲਾਉਣ ਨਾਲ ਜਿਥੇ ਗੋਡਿਆਂ ਅਤੇ ਮੋਢਿਆਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਨਾਲ ਨਾਲ ਪੂਰੇ ਸਰੀਰ ਦੀ ਕਸਰਤ ਵੀ ਹੋ ਜਾਂਦੀ ਹੈ।
ਇਸ 100 ਕਿਲੋਮੀਟਰ ਤੋਂ ਵੱਧ ਦੀ ਸਾਈਕਲ ਯਾਤਰਾ ਵਿੱਚ ਬੁਢਲਾਡਾ ਸਾਈਕਲ ਗਰੁੱਪ ਦੇ ਪ੍ਰਧਾਨ ਸ਼੍ਰੀ ਮੁਰਲੀ ਮਨੋਹਰ, ਡਾਕਟਰ ਸ਼੍ਰੀ ਰਵਿੰਦਰ ਸ਼ਰਮਾ, ਸਟੇਟ ਐਵਾਰਡੀ ਸ਼੍ਰੀ ਮੱਖਣ ਸਿੰਘ, ਰਵੀ ਬੋਹਾ, ਇੰਦਰਜੀਤ ਸਿੰਘ ਢਿੱਲੋਂ, ਕਮਲਦੀਪ ਸਿੰਘ ਵਿੱਕੀ, ਤਰਨਦੀਪ ਸਿੰਘ ਹੈਰੀ ਅਤੇ ਸੁਖਮਨ ਜੱਸਲ ਮੌਜੂਦ ਸਨ।
