
ਬੁਢਲਾਡਾ 26 ਜੁਲਾਈ (ਸਾਰਾ ਯਹਾ,ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਸ਼ਰੇਆਮ ਜੂਆ ਖੇਡ ਰਹੇ 4 ਵਿਅਕਤੀਆਂ ਨੂੰ ਹਜਾਰਾ ਰੁਪਏ ਦੀ ਨਕਦੀ ਸਮੇਤ ਸਿਟੀ ਪੁਲਿਸ ਵਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਿਲਆ ਹੈ। ਐਸ ਐਚ ਓ ਸਿਟੀ ਇਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਅਨਾਜ ਮੰਡੀ ਦੇ ਸ਼ੈਡਾਂ ਹੇਠ ਛਾਪਾਮਾਰੀ ਕੀਤੀ ਤਾਂ ਰਾਜ ਕੁਮਾਰ, ਮੋਨੂੰ ਗੋਇਲ, ਸੋਨੂੰ ਕੁਮਾਰ ਅਤੇ ਪ੍ਰੀਤਮ ਲਾਲ ਨੂੰ ਮੋਕੇ ਤੇ ਕਾਬੂ ਕੀਤਾ ਅਤੇ ਉਹਨਾ ਕੋਲੋ 14900 ਰੁਪਏ ਬਰਾਮਦ ਕਰ ਲਏ। ਜਿਹਨਾਂ ਖਿਲਾਫ਼ ਜੂਆ ਐਕਟ ਤਹਿਤ ਮੁੱਕਦਮਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸ਼ਹਿਰ ਦੀ ਅਹਿਮਦਪੁਰ ਕਲੋਨੀ ਵਿਖੇ ਨਸ਼ਿਆ ਦੇ ਖਿਲਾਫ ਸ਼ੁਰੂ ਕੀਤੀ ਗਈ ਰਿਸਰਚ ਮੁਹਿਮ ਅਧਿਨ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਭੋਲਾ ਸਿੰਘ ਤੋ 25 ਕਿਲੋ ਲਾਹਣ ਬਰਾਮਦ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ।
