ਬੁਢਲਾਡਾ 13, ਮਈ (ਅਮਨ ਮਹਿਤਾ ) : ਸਥਾਨਕ ਸ਼ਹਿਰ ਅੰਦਰ ਇੱਕ ਅਣਪਛਾਤੇ ਟਰੱਕ ਵੱਲੋਂ ਬਾਹਰੋ ਲਿਆ ਕੇ ਵੱਡੀ ਗਿਣਤੀ ਵਿੱਚ ਬਾਂਦਰਾ ਦੀ ਸੈਨਾ ਬੱਸ ਸਟੈਡ ਦੇ ਨਜ਼ਦੀਕ ਮੂੰਹ ਹਨੇਰੇ ਸਵੇਰੇ ਛੱਡਣ ਦਾ ਸਮਾਚਾਰ ਮਿਲਿਆ ਹੈ. ਜਿਸ ਕਾਰਨ ਇਹ ਸੈਨਾ ਸ਼ਹਿਰ ਦੀ ਗਲੀ ਮੁਹੱਲਿਆ ਵਿੱਚ ਮਿੰਟਾ ਸਕਿੰਟਾ ਵਿੱਚ ਲੋਕਾਂ ਦੇ ਕੋਠਿਆ ਅਤੇ ਘਰਾਂ ਵਿੱਚ ਡਰਾਉਦੀ ਅਤੇ ਘੂਰਦੀ ਨੱਚਦੇ ਟੱਪਦੇ ਦਿਖਾਈ ਦਿੱਤੀ. ਇਨ੍ਹਾਂ ਦੀ ਆਮਦ ਕਾਰਨ ਜਿੱਥੇ ਸ਼ਹਿਰ ਦੇ ਇੱਕ ਹਿੱਸੇ ਦੇ ਲੋਕ ਧਾਰਮਿਕ ਪੱਖ ਤੋਂ ਸੂਭ ਮੰਨ ਰਹੇ ਹਨ ਅਤੇ ਕੁਝ ਲੋਕ ਇਨ੍ਹਾਂ ਦੇ ਡਰ ਕਾਰਨ ਦਹਿਸ਼ਤ ਵਿੱਚ ਹਨ. ਵਰਣਨਯੋਗ ਹੈ ਕਿ ਪਿਛਲੇ ਲੰਮੇ ਸਮੇ ਤੋਂ ਸ਼ਹਿਰ ਅੰਦਰ ਬਾਂਦਰ ਸੈਨਾ ਇੱਕ ਦਮ ਅਲੋਪ ਹੋ ਗਈ ਸੀ. ਲੋਕ ਇਸਨੂੰ ਅਸੂੱਭ ਮੰਨ ਰਹੇ ਸਨ ਕਿਊਕਿ ਪਿਛਲੇ ਦੋ ਦਹਾਕਿਆ ਤੋਂ ਸ਼ਹਿਰ ਦੇ ਕਈ ਹਿੱਸਿਆ ਵਿੱਚ ਬਾਦਰਾ ਦੀ ਆਮਦ ਲੋਕਾਂ ਲਈ ਧਾਰਮਿਕ ਪੱਖ ਤੋਂ ਚੰਗੀ ਮੰਨੀ ਜਾਂਦੀ ਸੀ ਜ਼ੋ ਘਰਾਂ ਦੀਆਂ ਕੰਧਾਂ ਛੱਤਾ ਤੇ ਜਾਂਦੇ ਆਪਣਾ ਰੋਜ਼ਮਰਾ ਦੀ ਲੋੜ ਮੁਤਾਬਕ ਪੇਟ ਭਰ ਮੁੜ ਬਾਂਦਰਾ ਦੀ ਡੱਗੀ ਦੇ ਇੱਕਠੇ ਹੋ ਜਾਂਦੇ. ਕਈ ਵਾਰ ਇਨ੍ਹਾਂ ਵਿੱਚ ਕੋਈ ਬਾਹਰੋ ਜੰਗਲੀ ਲੰਗੂਰ ਆ ਗਿਆ ਸੀ ਜ਼ੋ ਲੋਕਾਂ ਨੇ ਭਜਾ ਦਿੱਤਾ ਸੀ.