ਬੁਢਲਾਡਾ ਸ਼ਹਿਰ ਵਿਚੋਂ ਬਾਲ ਭਿਖਿਆ ਮੰਗਦੇ 9 ਬੱਚੇ ਬਚਾਏ ਗਏ।

0
116

ਬੁਢਲਾਡਾ 23 ਦਸੰਬਰ (ਸਾਰਾ ਯਹਾ /ਅਮਨ ਮਹਿਤਾ) ਚਾਇਲਡ ਹੈਲਪ ਲਾਈਨ ਮਾਨਸਾ ਕੋਲ ਸੂਚਨਾ ਮਿਲੀ ਕਿ ਬੁਢਲਾਡਾ ਸ਼ਹਿਰ ਵਿੱਚ ਬਾਲ ਭਿਖਿਆ ਹੋ ਰਹੀ ਹੈ।  ਸੂਚਨਾ ਦੇ ਅਧਾਰ ਤੇ ਅੱਜ ਕਾਰਵਾਈ ਕਰਦੇ ਹੋਏ, ਬਾਲ ਭਲਾਈ ਕਮੇਟੀ, ਜਿਲ੍ਹਾ ਬਾਲ ਸੁਰਖਿਆ ਦਫ਼ਤਰ, ਚਾਇਲਡ ਹੈਲਪ ਲਾਇਨ ਮਾਨਸਾ ਅਤੇ ਪੁਲਿਸ ਪ੍ਰਸ਼ਾਸ਼ਨ ਬੁਢਲਾਡਾ ਦੀ ਸਾਂਝੀ ਟੀਮ ਦੁਆਰਾ ਬੁਢਲਾਡਾ ਸ਼ਹਿਰ ਵਿੱਚ ਬਾਲ ਭਿਖਿਆ ਦੇ ਸਬੰਧ ਵਿੱਚ ਰੇਡ ਕੀਤੀ ਗਈ। ਰੇਡ ਸ਼ਹਿਰ ਦੇ ਅਲੱਗ ਅਲੱਗ ਥਾਂਵਾਂ ਉਪਰ ਕੀਤੀ ਗਈ ਅਤੇ 9 ਬੱਚੇ ਸ਼ਹਿਰ ਦੇ ਮੇਨ ਬਾਜ਼ਾਰ, ਰੇਲਵੇ ਸਟੇਸ਼ਨ ਕੋਲ ਭਿਖਿਆ ਕਰਦੇ ਹੋਏ ਪਾਏ ਗਏ।
ਜਿਲ੍ਹਾ ਬਾਲ ਸੁਰਖਿਆ ਦਫ਼ਤਰ  ਦੇ ਕੌਂਸਲਰ ਸ੍ਰੀ ਰਾਜਿੰਦਰ ਕੁਮਾਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਬੱਚਿਆਂ ਨੂੰ ਸਮਝਾਇਆ ਕਿ ਬਾਲ ਮਜਦੂਰੀ ਅਤੇ ਬਾਲ ਭਿਖਿਆ ਕਾਨੂੰਨ ਦੇ ਅਨੁਸਾਰ ਅਪਰਾਧ ਹੈ।  ਜੇਕਰ ਕੋਈ ਬੱਚਾ ਮਜਦੂਰੀ ਕਰਦਾ ਜਾਂ ਭਿਖਿਆ ਮੰਗਦਾ ਹੈ ਤਾਂ ਕਾਰਵਾਈ ਬੱਚਿਆਂ ਦੇ ਮਾਤਾ ਪਿਤਾ ਤੇ ਹੁੰਦੀ ਹੈ।  ਸਾਰੇ ਬੱਚਿਆਂ ਨੂੰ ਅਤੇ ਓਹਨਾ ਦੇ ਮਾਤਾ ਪਿਤਾ ਨੂੰ ਬਾਲ ਭਲਾਈ ਕਮੇਟੀ ਦੇ ਮੇਂਬਰ ਬਲਦੇਵ ਰਾਜ ਕੱਕੜ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਨਾਂ ਨੇ ਬੱਚਿਆਂ ਦੇ ਮਾਤਾ ਪਿਤਾ ਨੂੰ ਪਹਿਲੀ ਤੇ ਆਖਰੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ ਬੱਚੇ ਨਹੀਂ ਪਾਲ ਸਕਦੇ ਤਾ ਉਹ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦੇਵੇ ਤਾਂ ਜੋ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰਾਂ ਹੋ ਸਕੇ ਤੇ ਬੱਚੇ ਪੜ੍ਹ ਲਿਖ ਕੇ ਇਕ ਬੇਹਤਰ ਇਨਸਾਨ ਬਣ ਸਕਣ। ਬੱਚਿਆਂ ਦੇ ਮਾਤਾ ਪਿਤਾ ਨੇ ਕਿਹਾ ਕਿ ਉਹ ਅੱਗੇ ਤੋਂ ਇਹ ਧਿਆਨ ਰੱਖਣਗੇ ਕਿ ਓਹਨਾ ਦੇ ਬੱਚੇ ਭਿਖਿਆ ਮੰਗਣ ਨਹੀਂ ਜਾਣ।  ਉਸਤੋਂ ਬਾਅਦ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ। 
ਚਾਇਲਡ ਹੈਲਪ ਲਾਇਨ ਮਾਨਸਾ ਦੇ ਜਿਲ੍ਹਾ ਇੰਚਾਰਜ ਸ੍ਰੀ ਕਮਲਦੀਪ ਸਿੰਘ ਨੇ ਕਿਹਾ ਕਿ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਬੱਚਾ ਤੁਹਾਨੂੰ ਭਿਖਿਆ ਮੰਗਦਾ, ਮਜਦੂਰੀ ਕਰਦਾ ਜਾ ਕਿਸੇ ਮੁਸੀਬਤ ਵਿਚ ਦਿਖਦਾ ਹੈ ਤਾ ਤੁਸੀਂ ਬੇਝਿਜਕ ਹੋ ਕੇ ਟੋਲ ਫ੍ਰੀ ਨੰਬਰ 1098 ਤੇ ਕਾਲ ਕਰ ਸਕਦੇ ਹੋ ਅਤੇ ਇਕ ਅਨਮੋਲ ਜਿੰਦਗੀ ਬਚਾ ਸਕਦੇ ਹੋ। 

LEAVE A REPLY

Please enter your comment!
Please enter your name here