ਬੁਢਲਾਡਾ 27 ਨਵੰਬਰ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਸੁੰਦਰ ਅਤੇ ਸੈਰਗਾਹ ਬਣਾਉਣ ਲਈ ਸਰਵੱਛਤਾ ਸਰਵੇਖਣ 2021 ਦੇ ਬੈਨਰ ਹੇਠ ਐਸ ਡੀ ਐਮ ਆਈ ਏ ਐਸ ਸਾਗਰ ਸੇਤੀਆਂ ਦੀ ਅਗਵਾਈ ਹੇਠ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਸ਼ਹਿਰ ਦੇ ਲੋਕਾ ਨੂੰ ਆਪਣਾ ਆਲਾ ਦੁਆਲਾ ਸੰੁਦਰ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਗਈ। ਇਸ ਮੌਕੇ ਤੇ ਨਗਰ ਕੋਸਲ ਦੇ ਸਮੂਹ ਕਰਮਚਾਰੀਆਂ ਸਮੇਤ ਐਸ ਡੀ ਐਮ ਵੱਲੋਂ ਖੁਦ ਝਾੜੂ ਚੁੱਕ ਕੇ ਸ਼ਹਿਰ ਦੀ ਸਫਾਈ ਕੀਤੀ ਗਈ ਉੱਥੇ ਸ਼ਹਿਰ ਨੂੰ ਗੰਦਾ ਕਰ ਰਹੇ ਨਜਾਇਜ਼ ਕਬਜ਼ੇ ਅਤੇ ਕੂੜਾ ਕਰਕਟ ਖੁੱਦ ਇੱਕਠਾ ਕਰਕੇ ਟਰਾਲੀਆਂ ਵਿੱਚ ਢੋਹਿਆ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਅਤੇ ਗਿੱਲਾ ਕੂੜਾ ਸਫਾਈ ਕਰਮਚਾਰੀਆਂ ਦੀਆਂ ਰੇਹੜੀਆਂ ਤੱਕ ਪਹੁੰਚਾਉਣ। ਉਨ੍ਹਾਂ ਦੱਸਿਆ ਕਿ ਉੱਪਰ ਰੋਆਇਲ ਪਾਮ ਦੇ ਬੂਟੇ ਸ਼ਹਿਰ ਵਿੱਚ ਪਹੁੰਚ ਚੁੱਕੇ ਹਨ ਅਤੇ ਇਸ ਹਫਤੇ ਤੇ ਅੰਦਰ ਅੰਦਰ ਰੇਲਵੇ ਰੋਡ ੳੱੁਪਰ 125 ਦੇ ਕਰੀਬ ਪਾਮ ਦਰਖਤ ਸਥਾਪਿਤ ਕਰ ਦਿੱਤੇ ਜਾਣਗੇ। ਉਨ੍ਹਾ ਲੋਕਾ ਨੂੰ ਅਪੀਲ ਕੀਤੀ ਕਿ ਗਲੀਆਂ ਮਹੱਲਿਆ ਅੰਦਰ ਚਬੂਤਰਿਆ ੳੱੁਪਰ ਕੀਤੇ ਗਏ ਨਜਾਇਜ਼ ਕਬਜ਼ਿਆ ਨੂੰ ਤੁਰੰਤ ਹਟਾ ਦੇਣ। ਉਨ੍ਹਾਂ ਇਸ ਮੌਕੇ ਤੇ ਸਫਾਈ ਅਭਿਆਨ ਤਹਿਤ ਕੰਮ ਕਰਨ ਵਾਲੇ ਕਰਮਚਾਰੀਆਂ, ਸਮਾਜ ਸੇਵੀ ਸੰਸਥਾਵਾਂ ਦੀ ਹੋਸਲਾ ਅਫਜਾਈ ਕਰਦਿਆਂ ਹਰ ਮਹੀਨੇ ਤਿੰਨ ਵਿਅਕਤੀਆਂ ਨੂੰ ਸਰਟੀਫਿਕੇਟ ਅਤੇ 1 ਹਜ਼ਾਰ ਰੁਪਏ ਨਕਦ ਰਾਸ਼ੀ ਇਨਾਮ ਵਜੋਂ ਦੇਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਕੋਸਲ ਦੇ ਤਿੰਨ ਮੁਲਾਜਮਾਂ ਨੂੰ ਇਹ ਸਰਟੀਫਿਕੇਟ ਅਤੇ ਰਾਸ਼ੀ ਪ੍ਰਦਾਨ ਕੀਤੀ ਗਈ। ਕੋਸਲ ਦੇ ਕਾਰਜਸਾਧਕ ਅਫਸਰ ਵਿਜੈ ਜਿੰਦਲ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਸਲ ਨੂੰ ਸਹਿਯੋਗ ਦੇਣ। ਉਨ੍ਹਾ ਰੇਲਵੇ ਰੋਡ ਤੇ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਉਹ 30 ਨਵੰਬਰ ਤੱਕ ਹਨੂੰਮਾਨ ਮੰਦਿਰ ਚੋਕ ਤੋਂ ਰੇਲਵੇ ਸ਼ਟੇਸ਼ਨ ਅਤੇ ਡਾਕਟਰ ਭਾਨ ਚੰਦ ਤੋਂ ਰਾਮਲੀਲਾ ਗਰਾਉਂਡ, ਹਨੂੰਮਾਨ ਮੰਦਿਰ ਤੋਂ ਪੰਜਾਬ ਨੈਸ਼ਨਲ ਬੈਂਕ ਰੋਡ, ਰਾਮਲੀਲਾ ਗਰਾਉਡ ਰੋਡ ਆਦਿ ਬਜ਼ਾਰਾਂ ਵਿੱਚ ਕੀਤੇ ਚਬੂਤਰੀਆਂ ਦੇ ਨਜਾਇਜ਼ ਕਬਜ਼ੇ ਹਟਾ ਲੈਣ। ਇਸ ਤੋਂ ਬਾਅਦ ਨਗਰ ਕੋਸਲ ਦੁਕਾਨਦਾਰਾਂ ਤੋਂ ਢੋਆ ਢੁਆਈ ਤੇ ਖਰਚ ਆਉਣ ਵਾਲੀ ਰਾਸ਼ੀ ਵਸੂਲ ਕਰੇਗੀ।