ਬੁਢਲਾਡਾ 15 ਮਈ(ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋ ਕਰੋਨਾ ਮਹਾਮਾਰੀ ਦੇ ਚਲਦਿਆ ਸ਼ਹਿਰ ਉਧਰ ਸੈਨੀਟਾਈਜ਼ਰ ਕੀਤਾ ਗਿਆ। ਸੰਸਥਾ ਦੇ ਮੈਂਬਰ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਅਜ ਸ਼ਹਿਰ ਦੇ ਰੇਲਵੇ ਰੋਡ, ਥਾਣਾ ਸਿਟੀ, ਰੇਲਵੇ ਸ਼ਟੇਸਨ, ਗਾਂਧੀ ਬਜਾਰ, ਬੈਂਕਾ, ਗੋਲ ਚੱਕਰ, ਦਾਣਾ ਮੰਡੀ, ਭੀਖੀ ਰੋਡ, ਬੱਸ ਸਟੈਂਡ ਰੋਡ ਆਦਿ ਸੈਨੇਟਾਈਜਰ ਕੀਤਾ ਗਿਆ। ਉਹਨਾ ਕਿਹਾ ਕਿ ਕੱਲ ਪੁਰਾਣੀ ਮੰਡੀ, ਪਿੰਗਲਵਾੜਾ, ਗਊਸ਼ਾਲਾ, ਵਾਟਰਵਰਕਸ, ਹਸਪਤਾਲ, ਬੁਢਲਾਡਾ ਪਿੰਡ ਆਦਿ ਸਥਾਨ ਸੈਨੀਟਾਈਜਰ ਕੀਤੇ ਜਾਣਗੇ। ਉਹਨਾ ਕਿਹਾ ਕਿ ਜੇਕਰ ਕੋਈ ਖੇਤਰ ਰਹਿ ਗਿਆ ਤਾਂ ਸੋਮਵਾਰ ਦੁਪਿਹਰ ਬਾਅਦ ਸੈਨੇਟਾਈਜਰ ਕੀਤਾ ਜਾਵੇਗਾ। ਕੱਲ ਦੇ ਸੈਨੇਟਾਈਜਰ ਦੀ ਸੇਵਾ ਖੇਮ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਵਲੋਂ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਮਾਸਕ ਦੀ ਲੋੜ ਹੋਵੇ ਉਹ ਵੀ ਲੈ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਾਮਲੇ ਦੇ ਚਲਦਿਆਂ ਵੱਧ ਤੋਂ ਵੱਧ ਆਪਣੇ ਘਰਾਂ ਵਿਚ ਰਹਿਣ, ਬਿਨਾਂ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਣ, ਮਾਸਕ ਲਾ ਕੇ ਰੱਖਣ। ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨ, ਕੋਰੋਨਾ ਟੈਸਟ ਅਤੇ ਵੈਕਸੀਨੇਸ਼ਨ ਜ਼ਰੂਰ ਲਗਵਾਉਣ ਤਾਂ ਜੋ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ।