ਬੁਢਲਾਡਾ 25, ਨਵੰਬਰ{ਅਮਨ ਮੇਹਤਾ): ਸਥਾਨਕ ਸਿਟੀ ਪੁਲਸ ਵੱਲੋਂ ਪੁਰਾਣੀ ਗੈਸ ਏਜੰਸੀ ਰੋਡ ਤੇ ਇੱਕ ਵਿਅਕਤੀ ਤੋ ਵੱਡੀ ਤਦਾਦ ਵਿੱਚ ਗਾਂਜਾ ਪ੍ਰਾਪਤ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਸ ਦੇ ਸਹਾਇਕ ਥਾਣੇਦਾਰ ਜੀਤ ਸਿੰਘ ਨੇ ਸੱਕੀ ਹਾਲਤ ਵਿੱਚ ਘੁੰਮ ਰਹੇ ਕਾਲੀ ਕੁਮਾਰ ਉਰਫ ਅਕਾਸ ਪੁੱਤਰ ਵਿਜੈ ਕੁਮਾਰ ਦੀ ਤਲਾਸੀ ਲੈਣ ਤੇ ਉਸ ਕੋਲੋ 250 ਗ੍ਰਾਮ ਗਾਜ਼ਾ ਪ੍ਰਾਪਤ ਹੋਇਆ ਹੈ। ਪੁਲਸ ਨੇ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਚ ਸੁਰੂ ਕਰ ਦਿਤੀ ਹੈ।