ਬੁਢਲਾਡਾ 30 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ) ਵੇਅਰ ਹਾਊਸ ਕਾਰਪੋਰੇਸ਼ਨ ਪੈਸਕੋ ਕਰਮਚਾਰੀ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡਿਊਟੀ ਤੋਂ ਬਰੇਟਾ ਤੋਂ ਬੁਢਲਾਡਾ ਵਾਪਿਸ ਆ ਰਹੇ ਚੇਤਨ ਕੁਮਾਰ (26) ਪੁੱਤਰ ਚੰਦਰ ਭਾਨ ਵਾਸੀ ਬੁਢਲਾਡਾ ਆ ਰਿਹਾ ਸੀ ਤਾਂ ਅਚਾਨਕ ਪਿੰਡ ਦਾਤੇਵਾਸ ਦੇ ਨਜਦੀਕ ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿੱਥੇ ਉਸਦੀ ਮੌਕੇ ਤੇ ਮੌਤ ਹੋ ਗਈ। ਸਦਰ ਪੁਲਿਸ ਬੁਢਲਾਡਾ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਧਾਰਾ 174 ਅਧੀਨ ਲਾਸ਼ ਪੋਸ਼ਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਸੰਸਕਾਰ ਸਮੇਂ ਵੇਅਰ ਹਾਊਸ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਪੈਸਕੋ ਦੇ ਅਧਿਕਾਰੀ ਵੀ ਮੌਜੂਦ ਸਨ। ਮ੍ਰਿਤਕ ਕਰਮਚਾਰੀ ਦੀ ਮੌਤ ਤੇ ਸ਼ਹਿਰ ਵਿੱਚ ਸ਼ੌਕ ਦੀ ਲਹਿਰ ਫੈਲੀ ਹੋਈ ਹੈ। ਇਸ ਮੌਕੇ ਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੰਗਤ ਰਾਏ ਬਾਂਸਲ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਡਾ. ਨਿਸ਼ਾਨ ਸਿੰਘ, ਸਟੇਟ ਅਵਾਰਡੀ ਬਲਵੰਤ ਸਿੰਘ ਭੀਖੀ, ਸਤਪਾਲ ਸਿੰਘ ਮੂਲੇਵਾਲਾ, ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ, ਕੌਂਸਲਰ ਕਾਲੂ ਮਦਾਨ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।