
ਬੁਢਲਾਡਾ 13 ਅਪਰੈਲ (ਅਮਨ ਮਹਿਤਾ): ਕਰੋਨਾ ਵਾਇਰਸ ਦੇ ਪਾਜੀਟਿਵ ਮਰੀਜ਼ਾ ਦੇ ਅਸਿੱਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ ਪਿਛਲੇ ਤਿੰਨ ਦਿਨਾ ਦੌਰਾਨ ਲਏ ਗਏ ਪਹਿਲੇ ਦੋ ਦਿਨ ਲਏ 75 ਸੈਪਲਾਂ ਵਿੱਚੋਂ 73 ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਤੀਸਰੇ ਦਿਨ ਲਏ 20 ਸੇੈਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ. ਨੈਗਟਿਵ ਆਏ ਸੈਪਲਾਂ ਵਾਲੇ ਵਿਅਕਤੀਆਂ ਨੂੰ ਆਪਣੇ ਘਰਾ ਵਿੱਚ ਇਕਾਂਤਵਾਸ ਰਹਿਣ ਦੀ ਹਦਾਇਤ ਦਿੱਤੀ ਗਈ ਹੈ. ਅੱਜ਼ ਚੌਥੇ ਦਿਨ ਸਿਹਤ ਵਿਭਾਗ ਵੱਲੋਂ ਲਗਭਗ 12 ਲੋਕਾਂ ਦੇ ਜਿਨ੍ਹਾ ਵਿੱਚ ਬੱਚੇ ਅਤੇ ਔਰਤਾ ਵੀ ਸ਼ਾਮਲ ਹਨ ਦੇ ਨਮੂਨੇ ਲਏ ਗਏ ਅਤੇ ਉਨ੍ਹਾਂ ਨੂੰ ਇਕਾਤਵਾਸ ਵਿੱਚ ਭੇਜ਼ ਦਿੱਤਾ ਗਿਆ ਹੈ. ਇਸ ਤੋਂ ਇਲਾਵਾ 4 ਪੁਰਾਣੇ ਟੈਸਟਾਂ ਨੂੰ ਦੁਬਾਰਾ ਭੇਜਿਆ ਗਿਆ ਹੈ ਜਿਨ੍ਹਾਂ ਦੀ ਤਕਨੀਕੀ ਤੌਰ ਤੇ ਸੈਪਲ ਲੈਣ ਸਮੇਂ ਸਹੀ ਨਹੀਂ ਪਾਏ ਗਏ ਸਨ. ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਵੱਲੋਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵਾਇਰਸ ਦੇ ਇਤਿਹਾਤ ਵਜੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਤਾਂ ਜ਼ੋ ਇਸ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ.
