
ਬੁਢਲਾਡਾ 08,ਜਨਵਰੀ (ਸਾਰਾ ਯਹਾ /ਅਮਨ ਮਹਿਤਾ) :ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿੱਚ ਇੱਕ ਆੜਤ ਦੀ ਦੁਕਾਨ ਤੇ ਬੀਤੀ ਰਾਤ ਚੋਰਾਂ ਵੱਲੋਂ ਕਟਰ ਨਾਲ ਦੁਕਾਨ ਦੇ ਜਿੰਦਰੇ ਤੋੜ ਕੇ ਹਜਾਰਾ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਆੜਤ ਦੀ ਦੁਕਾਨ ਨੰਬਰ 38 ਦੇ ਮਾਲਕ ਗਿਆਨ ਚੰਦ ਨੇ ਦੱਸਿਆ ਕਿ ਰੋਜਾਨਾਂ ਦੀ ਤਰ੍ਹਾਂ ਦੁਕਾਨ ਬੰਦ ਕਰਨ ਉਪਰੰਤ ਜਦੋਂ ਸਵੇਰੇ ਦੁਕਾਨ ਤੇ ਪਹੁੰਚੇ ਤਾਂ ਆਸਪਾਸ ਦੇ ਲੋਕਾਂ ਨੇ ਸੂਚੀਤ ਕੀਤਾ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਪਏ ਹਨ। ਪੜਤਾਲ ਕਰਨ ਤੇ ਪਤਾ ਚੱਲਿਆ ਕਿ ਚੋਰਾਂ ਨੇ ਰਾਤ ਸਮੇ ਬਿਜਲੀ ਨਾਲ ਚੱਲਣ ਵਾਲੇ ਕਟਰ ਦੀ ਸਹਾਇਤਾ ਨਾਲ ਦੁਕਾਨ ਦੇ ਨਾਲ ਨਾਲ ਲਾਕਰ ਪੇਟੀ ਦੇ ਤਾਲੇ ਤੋੜ ਦਿੱਤੇ ਜਿਸ ਵਿੱਚ ਕੁੱਝ ਚਾਦੀ ਦੇ ਸਿੱਕੇ, ਨਕਦੀ ਅਤੇ ਭਾਨ ਗਾਇਬ ਸੀ ਜੋ ਲਗਭਗ ਪੰਜਾਹ ਹਜਾਰ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਚ ਸੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਦੇ ਸੀ ਸੀ ਟੀ ਵੀ ਕੈਮਰੇ ਖੰਘਾਲਣੇ ਸੁਰੂ ਕਰ ਦਿੱਤੇ ਹਨ।
