*ਬੁਢਲਾਡਾ ਵਿੱਖੇ ਬਿਨ੍ਹਾਂ ਮਾਸਕ ਵਾਲਿਆਂ ਦੇ ਕੀਤੇ ਕੋਰੋਨਾ ਟੈਸਟ ..! ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਤੇ ਕੀਤੇ ਜਾਣਗੇ ਚਲਾਨ –ਐਸ.ਪੀ. ਸਤਨਾਮ ਸਿੰਘ

0
153

ਬੁਢਲਾਡਾ 24 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ)ਪੰਜਾਬ ਅੰਦਰ ਵੱਧ ਰਹੇ ਕੋਰੋਨਾ ਕੇਸਾ ਦੀ ਗਿਣਤੀ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖ਼ਤ ਕਦਮ ਚੁੱਕਦਿਆਂ ਅੱਜ ਸ਼ਥਾਨਕ ਸ਼ਹਿਰ ਦੇ ਆਈ.ਟੀ.ਆਈ. ਚੌਕ ਵਿਖੇ ਨਾਕੇ ਦੌਰਾਨ ਰਾਹਗੀਰਾਂ ਦੇ ਕੋਰੋਨਾ ਟੈਸਟ ਕੀਤੇ ਗਏ। ਪੁਲਿਸ ਪਾਰਟੀ ਸਮੇਤ ਪਹੁੰਚੇ ਬੁਢਲਾਡਾ ਥਾਣਾ ਸਿਟੀ ਦੇ ਐਸ.ਐਚ.ਓ. ਸੁਰਜਨ ਸਿੰਘ ਵੱਲੋਂ ਆਈ.ਟੀ.ਆਈ. ਚੌਕ ਤੇ ਬਿਨ੍ਹਾਂ ਮਾਸਕ ਰੇਹੜੀ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕੋਵਿਡ ਹਦਾਇਤਾ ਦੀ ਪਾਲਣਾ ਕਰਨ ਲਈ ਕਿਹਾ ਉੱਥੇ ਹੀ ਐਸ.ਪੀ. ਸਤਨਾਮ ਸਿੰਘ ਵੱਲੋਂ ਪਹੁੰਚ ਕੇ ਗੱਡੀਆਂ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. ਸਤਨਾਮ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਲਾਗੂ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਐਤਵਾਰ ਦੇ ਲਾਕਡਾਊਨ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਕਲ੍ਹ ਨੂੰ ਪੂਰਾ ਬਜਾਰ ਬੰਦ ਰੱਖ ਕੇ ਕੋਵਿਡ-19 ਤੋਂ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਾਕੇ ਉੱਪਰ ਵਿਸ਼ੇਸ ਤੌਰ ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਸਕ ਨਾ ਪਾਉਂਣ ਵਾਲੇ ਰਾਹਗੀਰਾਂ ਦੇ 15 ਦੇ ਕਰੀਬ ਕੋਰੋਨਾ ਟੈਸਟ ਵੀ ਕੀਤੇ ਗਏ।

LEAVE A REPLY

Please enter your comment!
Please enter your name here