ਬੁਢਲਾਡਾ ,9 ਮਈ (ਸਾਰਾ ਯਹਾਂ/)ਅਮਨ ਮਹਿਤਾ ): ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਪੰਜ ਬੇਰੁਜ਼ਗਾਰ ਜਥੇਬੰਦੀਆਂ ਦੇ ਸਾਝੇ ਮੋਰਚੇ ਵਲੋ ਪੈਨਲ ਮੀਟਿੰਗਾਂ ਦੇ ਲਾਰੇ ਲਗਾਉਣ ਰੋਸ ਵਜੋ ਸਥਾਨਕ ਪੁਰਾਣੀਆਂ ਕਚਹਿਰੀਆਂ ਸਾਹਮਣੇ ਪੱਤਰ ਫੂਕ ਕੇ ਰੋਸ ਜਾਹਰ ਕੀਤਾ। ਮੋਰਚੇ ਦੇ ਆਗੂ ਬਲਕਾਰ ਸਿੰਘ ਮਘਾਣੀਆ ਨੇ ਦੱਸਿਆ ਕਿ ਪੰਜ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਜਿਨ੍ਹਾਂ ਵਿੱਚ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ, ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ, ਬੇਰੁਜ਼ਗਾਰ 646 ਪੀ ਟੀਂ ਆਈ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼ ਨੂੰ ਸਰਕਾਰ ਚਾਰ ਸਾਲਾਂ ਤੋਂ ਲਗਾਤਾਰ ਲਾਰੇ ਕੇ ਵਕਤ ਟਪਾ ਰਹੀ ਹੈ। ਉਹਨਾ ਕਿਹਾ ਕਿ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਕਰੀਬ 130 ਦਿਨਾਂ ਤੋਂ ਮੋਰਚਾ ਲਗਾਈ ਬੈਠੇ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ ਜਾ ਰਹੀ। ਰੁਜ਼ਗਾਰ ਦੀ ਮੰਗ ਨੂੰ ਲੈਕੇ ਮੋਤੀ ਮਹਿਲ ਅੱਗੇ ਜਾਂਦੇ ਬੇਰੁਜ਼ਗਾਰਾਂ ਨੂੰ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ। ਸਰਕਾਰ ਵੱਲੋਂ ਮੀਟਿੰਗਾਂ ਦੀ ਆੜ੍ਹ ਵਿਚ ਸਮਾਂ ਲੰਘਾਇਆ ਜਾ ਰਿਹਾ ਹੈ। ਪਿਛਲੀ 25 ਅਪ੍ਰੈਲ ਨੂੰ ਮੋਤੀ ਮਹਿਲ ਦੇ ਘਿਰਾਓ ਮੌਕੇ ਮੁੱਖ/ਪ੍ਰਮੁੱਖ ਸਕੱਤਰ,
ਸਿੱਖਿਆ ਮੰਤਰੀ ਨਾਲ ਨਿਸਚਿਤ ਹੋਈ ਪੈਨਲ ਮੀਟਿੰਗ ਅਚਾਨਕ ਮੁਲਤਵੀ ਕਰ ਦਿੱਤੀ ਗਈ ਸੀ। ਜਿਸਦੇ ਰੋਸ ਵਿੱਚ ਲਾਰਾ ਪੱਤਰ ਫੂਕੇ ਜਾ ਰਹੇ ਹਨ। ਮੋਰਚੇ ਦੇ ਆਗੂ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਸਰਕਾਰ ਨੇ ਜਲਦੀ ਮੀਟਿੰਗ ਕਰਕੇ ਬੇਰੁਜ਼ਗਾਰਾਂ ਦੇ ਮਸਲੇ ਹੱਲ ਨਾ ਕੀਤੇ ਤਾਂ 19 ਮਈ ਨੂੰ ਮੁੜ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਲਕਾਰ ਬੁਢਲਾਡਾ, ਕੇਸ਼ਵ ਬੁਢਲਾਡਾ, ਸ਼ੁਖਜਿੰਦਰ ਬੁਢਲਾਡਾ, ਸਤਨਾਮ ਬੱਛੋਆਣਾ, ਸੰਦੀਪ ਕੌਰ ਬੁਢਲਾਡਾ, ਰੇਨੂ ਬੁਢਲਾਡਾ, ਪ੍ਰੀਤ ਕੌਰ ਬੁਢਲਾਡਾ, ਬਿੰਦਰਪਾਲ ਕੌਰ ਬੁਢਲਾਡਾ, ਜੋਤੀ ਕੌਰ ਬੁਢਲਾਡਾ,ਬਬਲੀ ਕੌਰ ਬੁਢਲਾਡਾ ਹਾਜ਼ਰ ਸਨ।