
ਬੁਢਲਾਡਾ 1 ਅਪ੍ਰੈਲ (ਸਾਰਾ ਯਹਾਂ /ਅਮਨ ਮਹਿਤਾ) ਸ਼ਹਿਰ ਦੇ ਵਾਰਡ ਨੰਬਰ 19 ਦੇ ਵਸਨੀਕ 62 ਸਾਲਾਂ ਬਜੁਰਗ ਜ਼ੋ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਇਲਾਜ ਦੌਰਾਨ ਕਰੋਨਾ ਪਾਜਟਿਵ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਿਿਮਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪੀੜਤ ਜੇਰੇ ਇਲਾਜ ਜਿੰਦਲ ਹਸਪਤਾਲ ਹਿਸਾਰ ਵਿਖੇ ਦਾਖਿਲ ਸੀ ਜਿੱਥੇ ਉਸਦਾ ਕਰੋਨਾ ਟੈਸਟ ਕੀਤਾ ਗਿਆਂ ਤਾ ਪਾਜਟਿਵ ਪਾਇਆ ਗਿਆ। ਜਿਸ ਤੋਂ ਬਾਅਦ ਉਸਦੀ ਮੋਤ ਹੋ ਗਈ। ਜਿਸਦਾ ਅੱਜ ਬੁਢਲਾਡਾ ਵਿਖੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਕਰੋਨਾਂ ਇਤਿਆਤ ਨੂੰ ਮੱਦੇਨਜਰ ਰੱਖਦਿਆਂ ਪੀ ਪੀ ਈ ਕਿੱਟਾ ਪਹਿਣ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
