ਬੁਢਲਾਡਾ 11 ਮਈ(ਅਮਨ ਮਹਿਤਾ): ਕਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਕਾਰਨ ਸਿਹਤ ਵਿਭਾਗ ਵੱਲੋਂ ਟੈਸਟਿੰਗ ਅਤੇ ਟੀਕਾਕਰਨ ਵੱਧ ਤੋਂ ਵੱਧ ਕੀਤਾ ਜਾ ਰਿਹਾ ਹੈ ਤਾ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਇਸੇ ਤਹਿਤ ਅੱਜ ਸਥਾਨਕ ਸ਼ਹਿਰ ਦੇ ਆਰੀਆ ਸਮਾਜ ਵਿਖੇ ਕੌਂਸਲਰ ਬਿੰਦੂ ਬਾਲਾ ਦੀ ਮਦਦ ਨਾਲ ਕਰੋਨਾ ਟੈਸਟਿਗ ਦਾ ਕੈਪ ਲਗਾਇਆ ਗਿਆ। ਇਸ ਮੋਕੇ ਬਹੁ ਗਿਣਤੀ ਲੋਕਾ ਨੇ ਕਰੋਨਾ ਟੈਸਟ ਕਰਵਾਏ। ਇਸ ਮੌਕੇ ਸਥਾਨਕ ਤਹਿਸੀਲਦਾਰ ਜਿਨਸੂ ਬਾਸਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆ ਕੇ ਕੈਂਪ ਦਾ ਜਾਇਜ਼ਾ ਲਿਆ। ਉਹਨਾ ਸਬੋਧਨ ਕਰਦਿਆ ਕਿਹਾ ਕਿ ਕੋਰੋਨਾ ਮਾਹਾਵਾਰੀ ਦੇ ਫੈਲਾਅ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਕਰੋਨਾ ਟੈਸਟਿਗ ਅਤੇ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਇਸ ਨੂੰ ਬਹੁਤ ਜਰੂਰੀ ਸਮਝਿਆ ਜਾਵੇ। ਉਹਨਾ ਕਿਹਾ ਕਿ ਜੇਕਰ ਸਾਡੀ ਕਰੋਨਾ ਰਿਪੋਰਟ ਪਾਜਟਿਵ ਆਉਦੀ ਹੈ ਤਾ ਆਪਣੇ ਆਪ ਨੂੰ ਇਕਾਤਵਾਸ ਕਰ ਲੈਣਾ ਚਾਹਿਦਾ ਹੈ। ਜਿਸ ਨਾਲ ਅਸੀ ਆਪਣੇ ਅਾਪ, ਪਰਿਵਾਰ ਅਤੇ ਹੋਰਨਾ ਨੂੰ ਇਸ ਤੋ ਬਚਾ ਸਕਦੇ ਹਾ। ਇਸ ਮੋਕੇ ਅਮਰਨਾਥ ਸਿੰਗਲਾ, ਰਘੁਨਾਥ ਸਿੰਗਲਾ, ਵੇਦ ਪ੍ਰਕਾਸ਼, ਨਰੇਸ਼ ਕੁਮਾਰ ਗੋਇਲ, ਰਾਮ ਗੋਪਾਲ, ਡਾ ਕ੍ਰਿਸ਼ਨ ਲਾਲ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ।