
ਬੁਢਲਾਡਾ 29 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ)ਖਪਤਕਾਰਾਂ ਦੇ ਮੀਟਰਾਂ ਦੀ ਅਦਲਾ ਬਦਲੀ ਕਾਰਨ ਇੱਕ ਖਪਤਕਾਰ ਨੂੰ ਇੱਕ ਸਾਲ ਤੋਂ ਕਰਮਚਾਰੀ ਦੀ ਗਲਤੀ ਨਾਲ ਹਜਾਰਾਂ ਰੁਪਏ ਦਾ ਵਾਧੂ ਬਿੱਲ ਦਾ ਭੁਗਤਾਨ ਕਰਨਾ ਪਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਮੈਡੀਕਲ ਹਾਲ ਦੇ ਮਾਲਕ ਗੁਰਿੰਦਰ ਸਿੰਗਲਾ ਨੇ ਦੱਸਿਆ ਕਿ ਮੇਰਾ ਬਿੱਲ ਖਪਤ ਤੋਂ ਵਧੇਰੇ ਆ ਰਿਹਾ ਸੀ ਜਦੋਂ ਇਸ ਸੰਬੰਧੀ ਮੈਂ ਮੀਟਰ ਚੈਕ ਕਰਵਾਉਣ ਲਈ ਬਿਜਲੀ ਵਿਭਾਗ ਨਾਲ ਸੰਪਰਕ ਕੀਤਾ ਤਾਂ ਜਾਂਚ ਦੌਰਾਨ ਸਬੰਧਤ ਜੇ.ਈ. ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਮੀਟਰ ਵਿੱਚ ਕਿਸੇ ਆਈਲੈਟਸ ਸੈਂਟਰ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ ਅਤੇ ਤੁਹਾਡੀਆਂ ਤਾਰਾਂ ਬਦਲ ਕੇ ਆਈਲੈਟਸ ਸੈਂਟਰ ਦੇ ਮੀਟਰ ਨਾਲ ਜੁੜੀਆਂ ਹੋਈਆਂ ਹਨ। ਆਈਲੈਟਸ ਸੈਂਟਰ ਦੀ ਖਪਤ ਜਿਆਦਾ ਹੋਣ ਕਾਰਨ ਤੁਹਾਨੂੰ ਬਿੱਲ ਵਧੇਰੇ ਆ ਰਿਹਾ ਹੈ। ਇਸ ਸੰਬੰਧੀ ਐਸ.ਡੀ.ਓ. ਮੋਹਿਤ ਕੁਮਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਖਪਤਕਾਰ ਦੇ ਵਾਧੂ ਬਿਲਾਂ ਦਾ ਭੁਗਤਾਨ ਉਸਦੇ ਖਾਤੇ ਅਡਵਾਂਸ ਵਿੱਚ ਜਮ੍ਹਾ ਕਰ ਦਿੱਤਾ ਜਾਵੇਗਾ।
