
ਬੁਢਲਾਡਾ 02 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਬੱਸ ਸਟੈਡ ਅੰਦਰ ਇੱਕ ਅੋਰਤ ਨੂੰ ਨਸ਼ੀਲੀ ਦਵਾਈ ਸੁਗਾਕੇ ਦੋ ਅੋਰਤਾ ਵੱਲੋ ਆਪਣੇ ਸਾਥੀ ਦੀ ਮਦਦ ਨਾਲ ਵਾਲੀਆ ਪੁੱਟਣ ਦਾ ਸਮਾਚਾਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੰਦਰਾ ਬਸਤੀ ਸੁਨਾਮ ਦੀ ਵਸਨੀਕ ਵਿਜੇ ਕੁਮਾਰੀ (50) ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਸੁਨਾਮ ਤੋ ਰਤੀਆ ਜਾਣ ਲਈ ਬੁਢਲਾਡਾ ਦੇ ਬੱਸ ਸਟੈਡ ਤੇ ਪੁੱਜੀ ਤਾ ਉਸ ਨੂੰ ਦੋ ਅੋਰਤਾ ਵੱਲੋ ਜਾਣ ਪਛਾਣ ਦੀ ਕੋਸ਼ਿਸ਼ ਕਰਦਿਆ ਖੁੱਦ ਆਪਣੀ ਕਾਰ ਰਾਹੀ ਰਤੀਆ ਵੱਲੋ ਜਾਣ ਦੀ ਗੱਲ ਕਹੀ ਤਾ ਉਕਤ ਅੋਰਤ ਉਨਾ ਦੇ ਝਾਸੇ ਵਿਚ ਆ ਗਈ ਜਿਥੇ ਉਸ ਨੂੰ ਕਾਰ ਵਿਚ ਬਿਠਾਉਦਿਆ ਹੀ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਤੇ ਉਸ ਦੀ ਲੁੱਟ ਖੁੱਹ ਕਰਕੇ ਉਤਾਰ ਦਿਤਾ। ਉਪਰੋਕਤ ਘਟਨਾ ਦੀ ਜਾਣਕਾਰੀ ਮੋਕੇ ਤੇ ਪੁਲਿਸ ਗਸ਼ਤ ਪਾਰਟੀ ਸਹਾਇਕ ਥਾਣੇਦਾਰ ਸੰਪੁਰਨ ਸਿੰਘ ਨੂੰ ਇਤਲਾਹ ਦਿਤੀ ਗਈ। ਮੋਕੇ ਤੇ ਡੀ ਐਸ ਪੀ ਬਲਜਿੰਦਰ ਸਿੰਘ ਪੰਨੂ,

ਐਸ ਐਚ ਓ ਗੁਰਲਾਲ ਸਿੰਘ ਨੇ ਪੁੱਜ ਕੇ ਘਟਨਾ ਦਾ ਜਾਇਜਾ ਲਿਆ। ਪੁਲਿਸ ਸ਼ਹਿਰ ਦੇ ਬਾਹਰ ਲੱਗੇ ਚੋਕਾ ਵਿਚ ਸੀ ਸੀ ਟੀਵੀ ਕੈਮਰੇ ਖਗਾਲਣੇ ਸ਼ੁੂਰੁ ਕਰ ਦਿਤੇ।
