ਬੁਢਲਾਡਾ 11 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ): ਕਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਲੰਮੇ ਸਮੇ ਤੋਂ ਬੰਦ ਪਈਆ ਪੈਸੰਜਰ ਅਤੇ ਮੇਲ ਰੇਲ ਗੱਡੀਆਂ ਕਾਰਨ ਲੋਕਾਂ ਨੂੰ ਬਹੁਤ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾਂ ਜੋ ਰੇਲ ਗੱਡੀਆਂ ਚੱਲ ਰਹੀਆ ਹਨ ਉਨ੍ਹਾਂ ਦੀਆਂ ਟਿਕਟਾਂ ਵੀ ਆਨ ਲਾਇਨ ਰਿਜਰਵੇਸਨ ਹੋਣ ਕਰਕੇ ਲੋਕਾਂ ਦੀ ਆਰਥਿਕ ਪੱਖੋ ਵੀ ਲੁੱਟ ਹੋ ਰਹੀ ਹੈ। ਇਸ ਸਬੰਧੀ ਸਥਾਨਕ ਰੇਲਵੇ ਸਟੇਸਨ ਤੇ ਦੂਰ ਦੁਰਾਡੇ ਜਾਣ ਵਾਲੇ ਕੁਝ ਮੁਸਾਫਰਾਂ ਨੇ ਦੱਸਿਆਂ ਕਿ ਰੇਲ ਗੱਡੀਆਂ ਬੰਦ ਹੋਣ ਕਾਰਨ ਜਿੱਥੇ ਦੂਰ ਦੁਰਾਡੇ ਜਾਣ ਲਈ ਮੁਸਕਲਾਂ ਆ ਰਹੀਆਂ ਹਨ ਉੱਥੇ ਟਿਕਟਾਂ ਆਨਲਾਇਨ ਹੋਣ ਕਾਰਨ ਬਾਹਰ ਦੁਕਾਨਾਂ ਵਾਲੇ ਇੱਕ ਟਿਕਟ ਮਗਰ 70 ਤੋਂ 100 ਰੁਪਏ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਮੇਲ ਗੱਡੀਆਂ ਚੱਲ ਰਹੀਆਂ ਹਨ ਉਨ੍ਹਾਂ ਦੀਆਂ ਟਿਕਟਾਂ ਪੈਸੰਜਰ ਰੇਲ ਗੱਡੀਆਂ ਨਾਲੋਂ ਟਿਕਟਾਂ ਦੇ 3 ਗੁਣਾ ਵੱਧ ਰੇਟ ਹਨ। ਜਿਸ ਕਰਕੇ ਆਰਥਿਕ ਤੌਰ ਤੇ ਵੀ ਲੁੱਟ ਹੋ ਰਹੀ ਹੈ। ਜੋ ਇੱਕ ਆਮ ਵਿਅਕਤੀ ਦੀ ਪਹੁੰਚ ਤੋ ਬਾਹਰ ਹੈ। ਸਹਿਰ ਵਾਸੀਆਂ ਅਤੇ ਮੁਸਾਫਰਾ ੜੇ ਮੰਗ ਕੀਤੀ ਕਿ ਬੰਦ ਪਈਆ ਰੇਲ ਗੱਡੀਆ ਜਲਦ ਚਲਾਈਆ ਜਾਣ ਅਤੇ ਟਿਕਟਾਂ ਵੀ ਰੇਲਵੇ ਸਟੇਸਨਾ ਤੇ ਮੁਹੱਇਆ ਕਰਵਾਇਆ ਜਾਣ ਤਾਂ ਜੋ ਲੋਕਾਂ ਦੀ ਲੁੱਟ ਹੋਣੋ ਬੱਚ ਜਾਵੇ।