
ਬੁਢਲਾਡਾ 9 ਅਕਤੂਬਰ(ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਐਚ ਡੀ ਐਫ ਸੀ ਬੈਂਕ ਦੇ ਗੋਲਡ ਲੋਨ ਦੇ ਕਰਮਚਾਰੀ ਦੇ ਕਰੋਨਾ ਪਾਜਟਿਵ ਪਾਏ ਜਾਣ ਤੋਂ ਬਾਅਦ ਅੱਜ ਬੈਂਕ ਦੇ 11 ਹੋਰ ਕਰਮਚਾਰੀਆਂ ਦੇ ਟੈਸਟ ਕਰੋਨਾ ਪਾਜਟਿਵ ਪਾਏ ਗਏ ਹਨ। ਸਿਹਤ ਵਿਭਾਗ ਅਨੁਸਾਰ ਬੈਂਕ ਦੇ ਇੱਕ ਕਰਮਚਾਰੀ ਦੇ ਕਰੋਨਾ ਪਾਜਟਿਵ ਆਉਣ ਤੋਂ ਬਾਅਦ ਸਾਰੇ ਕਰਮਚਾਰੀਆਂ ਦੇ ਟੈਸਟ ਲਏ ਗਏ ਸਨ ਜਿਨ੍ਹਾ ਵਿੱਚੋ 11 ਬੈਂਕ ਕਰਮਚਾਰੀਆਂ ਕਰੋਨਾ ਪਾਜਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਬੈਂਕ ਦੀਆਂ ਸੇਵਾਵਾਂ 12 ਅਕਤੂਬਰ ਦਿਨ ਸੋਮਵਾਰ ਤੱਕ ਬੰਦ ਰੱਖੀਆਂ ਗਈਆ ਹਨ।
