ਬੁਢਲਾਡਾ 18 ਮਾਰਚv(ਸਾਰਾ ਯਹਾਂ/ਅਮਨ ਮੇਹਤਾ ) ਸਥਾਨਕ ਬੇਸਹਾਰਾ ਗਊਸ਼ਾਲਾ ਵਿਖੇ ਹੋਲੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਹੁੰਚੇ ਸ਼ਰਧਾਲੂਆਂ ਨੇ ਰਾਧਾ ਕ੍ਰਿਸ਼ਨ ਦੀਆਂ ਝਾਕੀਆਂ ਨਾਲ ਭਜਨਾਂ ਦੀ ਧੁਨ ਤੇ ਨੱਚ ਟੱਪ ਕੇ ਮਨਾਇਆ। ਇਸ ਮੌਕੇ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਨੇ ਕ੍ਰਿਸ਼ਨ ਰਾਧਾ ਨਾਲ ਰੰਗ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਗਊਸ਼ਾਲਾ ਦੇ ਪ੍ਰਧਾਨ ਕ੍ਰਿਸ਼ਨ ਠੇਕੇਦਾਰ ਨੇ ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਇਸ ਵਾਰ ਹੋਲੀ ਖੇਡਣ ਲਈ ਸ਼ਰਧਾਲੂ ਕਾਫੀ ਉਤਾਵਲੇ ਨਜਰ ਆ ਰਹੇ ਸਨ। ਇੱਥੇ ਭਜਨਾ ਦੀ ਧੁਨ ਤੇ ਰਾਧਾ ਕ੍ਰਿਸ਼ਨ ਜੀ ਨਾਲ ਹੋਲੀ ਖੇਡੀ ਗਈ। ਇੰਝ ਜਾਪ ਰਿਹਾ ਸੀ ਜਿਵੇਂ ਅਸੀਂ ਗਊਸ਼ਾਲਾ ਚ ਨਹੀਂ ਵਰਿੰਦਾਵਨ ਵਿੱਚ ਆ ਪਹੁੰਚੇ ਹਾਂ। ਇਸ ਨਾਲ ਭਾਈਚਾਰਕ ਸਾਂਝ ਵੀ ਪੈਦਾ ਹੁੰਦੀ ਹੈ ਅਤੇ ਬੱਚਿਆਂ ਨੂੰ ਧਾਰਮਿਕਤਾ ਨਾਲ ਵੀ ਜੋੜਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸ਼ਰਧਾਲੂਆਂ ਨੂੰ ਭੰਡਾਰੇ ਦੇ ਪ੍ਰਸ਼ਾਦ ਵੀ ਗ੍ਰਹਿਣ ਕੀਤਾ। ਇਸ ਮੌਕੇ ਸੰਸਥਾਂ ਦੇ ਰਾਕੇਸ਼ ਕੁਮਾਰ ਜੈਨ, ਭੋਲਾ ਰਾਮ ਗਰਗ, ਸੰਜੇ ਗੋਇਲ, ਵਿਪਨ ਗੋਇਲ, ਅਸ਼ੋਕ ਕੁਮਾਰ ਭੀਖੀ ਵਾਲੇ, ਮੱਖਣ ਲਾਲ, ਸੰਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ। ਫੋਟੋ : ਬੁਢਲਾਡਾ — ਬੇਸਹਾਰਾ ਗਊਸ਼ਾਲਾ ਵਿਖੇ ਰਾਧਾ ਕ੍ਰਿਸ਼ਨ ਦੀ ਝਾਕੀ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ।