
ਬੁਢਲਾਡਾ/ਬਰੇਟਾ/ਬੋਹਾ 14,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਨਗਰ ਕੋਸਲ ਚੋਣਾਂ ਅਮਨ ਅਮਾਨ ਨਾਲ ਸ਼ਾਤੀ ਪੂਰਵਕ ਨੇਪਰੇ ਚੜੀਆ ਅਤੇ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾ ਵਿੱਚ ਬੰਦ ਹੋ ਚੁੱਕੀ ਹੈ। ਬੁਢਲਾਡਾ ਸ਼ਹਿਰ ਦੇ 19 ਵਾਰਡਾਂ ਵਿੱਚ ਕੁੱਲ 30005 ਵੋਟਾ ਵਿੱਚੋਂ 24609 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮੱਤਦਾਨ 82H2 ਫੀਸਦੀ ਰਿਹਾ। ਇਸੇ ਤਰ੍ਹਾਂ ਬਰੇਟਾ ਦੇ ਕੁੱਲ 13 ਵਾਰਡਾਂ ਵਿੱਚ 12980 ਵੋਟਾਂ ਵਿੱਚੋ਼ 11090 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇੱਥੇ ਵੋਟ ਪ੍ਰਤੀਸ਼ਤ 85H45 ਫੀਸਦੀ ਰਹੀ। ਇਸੇ ਤਰ੍ਹਾਂ ਬੋਹਾ ਦੇ 11 ਵਾਰਡਾ ਵਿੱਚੋ 87 ਫੀਸਦੀ ਮੱਤਦਾਨ ਰਿਹਾ। ਇਸ ਮੌਕੇ ਤੇ ਰਿਟਰਨਿੰਗ ਅਫਸਰ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆਂ ਅਤੇ ਸੁਪਰਡੈਂਟ ਪੁਲਿਸ ਸਤਨਾਮ ਸਿੰਘ, ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਿਆ ਹੈ। ਬੁਢਲਾਡਾ ਸ਼ਹਿਰੀ ਖੇਤਰ ਦੇ ਲੋਕਾਂ ਵੱਲੋਂ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਵਾਰਡਾਂ ਵਿੱਚ ਪੁਲਿਸ ਨੇ ਚੱਪੇ ਚੱਪੇ ਤੇ ਚੋਕਸੀ ਰੱਖੀ ਹੋਈ ਸੀ ਅਤੇ ਕਿਸੇ ਵੀ ਸੰਵੇਦਨਸ਼ੀਲ ਵਾਰਡ ਵਿੱਚ ਕੋਈ ਅਣਸੁਖਾਵੀ ਘਟਨਾ ਵਾਪਰਨ ਨਹੀਂ ਦਿੱਤੀ। ਦੂਸਰੇ ਪਾਸੇ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ ਨੇ ਬੁਢਲਾਡਾ ਵਿਧਾਨ ਸਭਾ ਹਲਕੇ ਦੀਆਂ ਤਿੰਨੋ ਨਗਰ ਕੋਸਲ ਚੋਣਾਂ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦਾ ਲੋਕ-ਤੰਤਰ ਪੱਖੀ ਜਜ਼ਬਾ ਸਾਹਮਣੇ ਆਇਆ ਹੈ ਅਤੇ ਮਤਦਾਨ ਕਰਨਾ ਹਰ ਵੋਟਰ ਦਾ ਧਰਮ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਅਧਿਕਾਰ ਹੈ ਅਤੇ ਕਾਂਗਰਸ ਪਾਰਟੀ ਲੋਕਤੰਤਰ ਵਿਚ ਅਥਾਹ ਵਿਸ਼ਵਾਸ਼ ਰੱਖਦੀ ਹੈ। ਬੀਬੀ ਭੱਟੀ ਨੇ ਕਿਹਾ ਕਿ ਉਹ

ਅੱਜ ਸ਼ਹਿਰ ਦੇ ਹਰ ਵਾਰਡ ਵਿੱਚ ਗਏ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ, ਉਹਨਾ ਕਿਹਾ ਨਗਰ ਕੋਸਲ ਚੋਣਾਂ ਚ’ ਕਾਂਗਰਸ ਪਾਰਟੀ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ ਅਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨਾ ਤਹਿ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਅਮਨ ਸ਼ਾਂਤੀ ਲਈ ਕੁਰਬਾਨੀਆਂ ਕੀਤੀਆਂ ਹਨ ਇਸ ਲਈ ਪਾਰਟੀ ਦੇ ਸਾਰੇ ਵਰਕਰਾਂ ਤੇ ਸ਼ਹਿਰ ਵਾਸੀਆਂ ਨੇ ਪਾਰਟੀ ਦਾ ਸਾਥ ਦੇ ਅਮਨ ਸ਼ਾਂਤੀ ਨਾਲ ਵੋਟਾਂ ਪਾਈਆਂ ਜਿਸ ਲਈ ਉਹ ਸਦਾ ਰਿਣੀ ਰਹਿਣਗੇ। ਉਨਾਂ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਵੀ ਤਹਿ ਦਿਲੋ ਧੰਨਵਾਦ ਕੀਤਾ।
