ਬੁਢਲਾਡਾ 20 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ) : ਮਾਮਲਾ ਘੋਟਣਾ ਮਾਰ ਕੇ ਬਜੁਰਗ ਔਰਤ ਦੇ ਕੱਤਲ ਮਾਮਲੇ ਵਿੱਚ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ 12 ਘੰਟਿਆਂ ਚ ਸੁਲਝਾ ਲਈ ਹੈ। ਚੋਰਾਂ ਦੀ ਪੈੜ ਨੱਪਦਿਆਂ 3 ਚੋਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਸਾਮਾਨ ਅਤੇ ਔਜਾਰ ਬਰਾਮਦ ਕਰ ਲਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਪੀ. ਆਈ.ਪੀ.ਐਸ. ਮਨਿੰਦਰ ਸਿੰਘ ਨੇ ਦੱਸਿਆ ਕਿ 16 ਸਤੰਬਰ ਨੂੰ ਚੋਰੀ ਦੀ ਨੀਅਤ ਨਾਲ ਵਾਰਡ ਨੰ. 15 ਚ ਸੋਮਾ ਦੇਵੀ (60 ਸਾਲਾ) ਪਤਨੀ ਕਮਲ ਕੁਮਾਰ ਦੇ ਘਰ ਦਾਖਲ ਹੋ ਕੇ ਚੋਰਾਂ ਨੇ ਘਰ ਦੀ ਫਰੋਲਾ ਫਰੋਲੀ ਕਰਨ ਲੱਗੇ, ਸੋਮਾ ਨੇ ਇਸ ਦਾ ਵਿਰੋਧ ਕੀਤਾ ਤਾਂ ਚੋਰਾਂ ਨੇ ਉਸਦੇ ਸਿਰ ਤੇ ਘੋਟਣੇ ਨਾਲ ਹਮਲਾ ਕਰ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ। ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਸੋਨੇ ਦੇ ਜੇਵਰ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਘਟਨਾ ਤੋਂ ਬਾਅਦ ਤਤਕਾਲੀ ਐਸ.ਐਚ.ਓ. ਤਰੁਣਦੀਪ ਸਿੰਘ ਅਤੇ ਮੌਜੂਦਾਂ ਐਸ.ਐਚ.ਓ. ਪ੍ਰਿਤਪਾਲ ਸਿੰਘ ਸਮੇਤ ਪੁਲਿਸ ਟੀਮ ਨੇ ਵੱਖ—ਵੱਖ ਪਹੁਲਿਆਂ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਬਲਵਾਨ ਸਿੰਘ ਬੁਢਲਾਡਾ ਨੇ ਆਪਣੇ ਸਾਥੀ ਮੁਨੀਸ਼ ਕੁਮਾਰ ਅਤੇ ਵਿਜੈ ਕੁਮਾਰ ਨੂੰ ਚੋਰੀ ਲਈ ਪ੍ਰੇਰਿਤ ਕੀਤਾ ਜਿੱਥੇ ਮੁਨੀਸ਼ ਕੁਮਾਰ ਨੇ ਬਕਰੀਆਂ ਖ੍ਰੀਦਣ ਦੇ ਬਹਾਨੇ ਸੋਮਾ ਦੇਵੀ ਦੇ ਘਰ ਦੀ ਰੇਕੀ ਕੀਤੀ ਅਤੇ ਘਟਨਾ ਨੂੰ ਅੰਜਾਮ ਦੇ ਦਿੱਤਾ। ਉਨ੍ਹਾ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕੀਤੇ ਗਹਿਣੇ ਆਲਟੀਵੀਸ਼ਲ ਸੋਨੇ ਦੇ ਗਹਿਣੇ ਨਿਕਲੇ ਜ਼ੋ ਪੁਲਿਸ ਨੇ ਬਰਾਮਦ ਕਰ ਲਏ। ਉਪਰੋਕਤ ਤਿੰਨੋਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਪ੍ਰਾਪਤ ਕਰ ਲਿਆ ਹੈ ਜਿਨ੍ਹਾਂ ਤੋ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।ਫੋਟੋ : ਕਤਲ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜਮ ਏ.ਐਸ.ਪੀ. ਮਨਿੰਦਰ ਸਿੰਘ ਅਤੇ ਐਸ.ਐਚ.ਓ.।