
ਬੁਢਲਾਡਾ 18 ਜੁਲਾਈ (ਸਾਰਾ ਯਹਾਂ/ ਅਮਨ ਮੇਹਤਾ) : ਸਥਾਨਕ ਸਿਟੀ ਪੁਲਿਸ ਵੱਲੋਂ ਕੇ ਕੇ ਗੌੜ ਚੌਂਕ ਵਿਖੇ ਦੋਰਾਨੇ ਗਸ਼ਤ ਸ਼ਰੇਆਮ ਦੜਾ ਸੱਟਾ ਲਗਾਉਂਦਿਆਂ ਇੱਕ ਵਿਅਕਤੀ ਹਜਾਰਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਐਸ.ਐਚ.ਓ. ਸਿਟੀ ਗੁਰਲਾਲ ਸਿੰਘ ਅਨੁਸਾਰ ਹੌਲਦਾਰ ਸੁਖਦੇਵ ਸਿੰਘ ਨੇੜੇ ਕੇ ਕੇ ਗੌੜ ਚੌਂਕ ਵਿਖੇ ਦੜਾ ਸੱਟਾ ਲਗਵਾਉਂਦਿਆਂ ਸੁਰਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਵਾਰਡ ਨੰ. 2 ਨੂੰ 2850 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ।
