ਬੁਢਲਾਡਾ 06 ਜੂਨ(ਸਾਰਾ ਯਹਾਂ/ਅਮਨ ਮਹਿਤਾ)ਸਥਾਨਕ ਸ਼ਹਿਰ ਦੇ ਜੰਮਪਲ ਸ਼ੋਰਿਆ ਗੋਇਲ ਨੇ ਨੀਟ ਦੀ ਪ੍ਰੀਖੀਆਂ ਵਿੱਚੋਂ 100 ਫਸੀਦੀ ਅੰਕ ਪ੍ਰਾਪਤ ਕਰਕੇ ਭਾਰਤ ਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਬੁਢਲਾਡਾ ਸ਼ਹਿਰ ਅਤੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਸ਼ੋਰਿਆ ਗੋਇਲ ਸ਼ਹਿਰ ਦੇ ਡਾ. ਸੁਨੀਲ ਗੋਇਲ ਅਤੇ ਡਾ. ਸ਼ਾਲਿਕਾ ਦੇ ਪੁੱਤਰ ਹੈ ਜੋੋ ਨੀਟ ਪ੍ਰੀਖਿਆ ਵਿੱਚ 720 ਚੋ 720 ਅੰਕ ਪ੍ਰਾਪਕ ਕਰਕੇ ਸਕੂਲ ਦਾ ਨਾਂਅ ਪੂਰੇ ਭਾਰਤ ਚ ਚਮਕਾਇਆ ਹੈ। ਅੱਜ ਸ਼ੋਰਿਆ ਗੋਇਲ ਦੇ ਘਰ ਉਨ੍ਹਾਂ ਦੇ ਦਾਦਾ ਰਿਟਾਇਡ ਬੈਂਕ ਮੈਨੇਜਰ ਸਤੀਸ਼ ਕੁਮਾਰ ਗੋਇਲ ਨੂੰ ਕਬੀਰ ਕਲੋਨੀ ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ। ਜਿੱਥੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ੋਰਿਆਂ ਦੀ ਸਫਲਤਾ ਤੇ ਵਧਾਈਆਂ ਦਿੱਤੀ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸ਼ੋਰਿਆ ਗੋਇਲ ਨੇ ਭਾਰਤ ਪੱਧਰ ਤੇ ਪੰਜਾਬ ਅਤੇ ਬੁਢਲਾਡਾ ਦਾ ਨਾਂਅ ਰੋਸ਼ਨ ਕੀਤਾ ਹੈ।