ਮਾਨਸਾ, 01 ਮਈ (ਸਾਰਾ ਯਹਾਂ/ ਅਮਨ ਮਹਿਤਾ ): ਬੁਢਲਾਡਾ ਦੇ 1 ਤੋਂ 6 ਵਾਰਡ ਅਤੇ 10 ਨੰਬਰ ਵਾਰਡ ਵਾਸੀਆਂ ਨੂੰ ਵਾਟਰ ਵਰਕਸ ਦਾ ਸ਼ੁੱਧ ਪਾਣੀ ਆਧੁਨਿਕ ਮਸ਼ੀਨ ਨਾਲ ਮਿਲ ਸਕੇ, ਜਿਸਨੂੰ ਤਵੱਜੋ ਦਿੰਦਿਆਂ ਹਲਕਾ ਵਿਧਾਇਕ ਪਿ੍ਰੰਸੀਪਲ ਸ੍ਰੀ ਬੁੱਧ ਰਾਮ ਨੇ ਅੱਜ ਵਾਟਰ ਵਰਕਸ ਦੇ ਪਾਣੀ ਨੂੰ ਦੀ ਸ਼ੁੱਧ ਸਪਲਾਈ ਲਈ ਵਿਸ਼ੇਸ ਆਧੁਨਿਕ ਪਲਾਂਟ ਦਾ ਉਦਘਾਟਨ ਕੀਤਾ।
ਇਸ ਮੌਕੇ ਵਿਧਾਇਕ ਸ੍ਰੀ ਬੁੱਧ ਰਾਮ ਨੇ ਦੱਸਿਆ ਕਿ ਇਸ ਪਲਾਂਟ ਨਾਲ ਬੁਢਲਾਡਾ ਦੇ ਵੱਖ ਵੱਖ ਵਾਰਡਾਂ ਦੇ ਲੋਕਾਂ ਨੂੰ ਜਿੱਥੇ ਨਿਰਵਿਘਨ ਢੰਗ ਨਾਲ ਸ਼ੁੱਧ ਪੀਣ ਵਾਲੀ ਪਾਣੀ ਮਿਲੇਗਾ, ਉਥੇ ਲੋਕਾਂ ਨੂੰ ਪਾਣੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਨਿਜਾਤ ਮਿਲੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲਕਦਮੀ ਨਾਲ ਹਲ ਕਰਨ ਲਈ ਹਰ ਵਚਨਬੱਧ ਹੈ।
ਵਿਧਾਇਕ ਬੁੱਧ ਰਾਮ ਨੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦਾ ਬੁਢਲਾਡਾ ਅਤੇ ਬਰੇਟਾ ਦੇ ਸਵੀਰੇਜ਼ ਅਤੇ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਲਈ 12.39 ਕਰੋੜ ਦੇ ਮਨਜ਼ੂਰ ਕਰਨ ਤੇ ਵਿਸੇਸ ਧੰਨਵਾਦ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ ਅਤੇ ਵਿਕਾਸ ਕੰਮਾਂ ਪੱਖੋਂ ਸੂਬੇ ਨੂੰ ਮੋਹਰੀ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੀ ਯੋਗ ਅਗਵਾਈ ਸ੍ਰੀ ਕੇ.ਕੇ. ਪਾਂਡੇ ਪ੍ਰੋਜੈਕਟ ਇੰਚਾਰਜ , ਸੰਤੋਸ ਸਿੰਘ ਨਿਰਵੇਸ ਕੁਮਾਰ , ਚੰਦ ਕਿਸੋਰ ਬਲਵਿੰਦਰ ਸਿੰਘ (ਪੀ.ਏ ),ਸ਼ਤੀਸ਼ ਸਿੰਗਲਾ , ਸੰਦੀਪ ਗਰਗ , ਆਦਿ ਵਰਕਰਾਂ ਦੇ ਸਹਿਯੋਗ ਨਾਲ ਕੀਤੀ ।
ਤਸਵੀਰਾਂ 1 ਤੋਂ 3