
ਆਸਟ੍ਰੇਲੀਆ ਦੇ ਪ੍ਰਾਈਵੇਟ ਸੈਕਟਰ ਵਿੱਚ 14 ਸਾਲ ਦੀ ਨੌਕਰੀ ਵਿੱਚ 2 ਰਾਸ਼ਟਰੀ ਅਵਾਰਡਾਂ ਸਮੇਤ 40 ਤੋਂ ਵੱਧ ਖੇਤਰੀ / ਰਾਜ ਪੁਰਸਕਾਰ ਜਿੱਤਣ ਤੋਂ ਬਾਅਦ, ਕੱਲ੍ਹ, ਤਿੰਨ ਮਹੀਨੇ ਦੀ ਸਰਕਾਰੀ ਨੌਕਰੀ ਵਿੱਚ 30/09/2020 ਨੂੰ ਵਿਕਟੋਰੀਆ ਰਾਜ ਦੇ ਸਿਹਤ ਵਿਭਾਗ ਦੇ ਡੀਐਚਐਚਐਸ ਦੇ ਲੋਨਸਡੇਲ ਸਟ੍ਰੀਟ ਮੁੱਖ ਦਫ਼ਤਰ ਵਿਖੇ ਵਿਕਟੋਰੀਆ ਰਾਜ ਵਿੱਚ # COVID19 ਕੇਸਾਂ ਨੂੰ 700 ਤੋਂ ਸਿੰਗਲ ਅੰਕ (5) ਤੱਕ ਪਹੁੰਚਾਉਣ ਲਈ ਸਰਬੋਤਮ ਕਾਰਗੁਜ਼ਾਰੀ ਲਈ ਇੱਕ ਸਧਾਰਣ ਸਮਾਰੋਹ ਵਿੱਚ ਪ੍ਰਸੰਸ਼ਾ ਪੱਤਰ ਦਿੱਤਾ ਗਿਆ.
ਮੁਨੀਸ਼ ਬਾਂਸਲ ਬੁਢਲਾਡਾ ਇਸ ਮਹਾਂਮਾਰੀ ਨੂੰ ਰੋਕਣ ਲਈ ਬਣਾਈ ਗਈ ਆਸਟ੍ਰੇਲੀਆ ਦੀ ਕੇਂਦਰੀ ਸਰਕਾਰ ਦੀ ਟੀਮ ਦਾ ਮੁੱਖ ਹਿੱਸਾ ਹਨ. ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2000 ਵਿਚ ਵਿਸ਼ਵ ਸਿਹਤ ਸੰਸਥਾ (World Health Organization) ਦੇ ਪ੍ਰੋਜੈਕਟ ਵਿੱਚ ਰਹਿੰਦੇ ਹੋਏ ਪੰਜਾਬ ਸਰਕਾਰ ਵਿੱਚ ਤਪਦਿਕ ਮਹਾਂਮਾਰੀ ਨੂੰ ਰੋਕਣ ਵਿਚ ਸਰਗਰਮ ਭੂਮਿਕਾ ਨਿਭਾਈ ਸੀ.
ਵਿਕਟੋਰੀਆ ਸਟੇਟ ਵਿਚ ਪਿਛਲੇ ਦੋ ਮਹੀਨਿਆਂ ਵਿਚ ਪਹਿਲੀ ਵਾਰ ਕੋਰੋਨਾ ਦੇ ਕੇਸ ਘੱਟ ਹੋਏ ਹਨ.
ਮੁਨੀਸ਼ ਬਾਂਸਲ ਨੇ ਅੱਗੇ ਦੱਸਿਆ ਕਿ ਆਸਟਰੇਲੀਆ ਵਿਚ ਰਹਿੰਦੇ ਹੋਏ ਭੀ ਆਪਣੇ ਦੇਸ਼ ਦੀ ਸੇਵਾ ਕਰਨ ਲਈ ਪੂਰਾ ਜਜ਼ਬਾ ਅਤੇ ਯਤਨ ਜਾਰੀ ਹਨ. ਇਸੇ ਸੰਬੰਧ ਵਿੱਚ ਆਸਟ੍ਰੇਲੀਆ ਵਿਖੇ ਪੰਜਾਬੀ/ NRI ਸੰਸਥਾ ਬਣਾਉਣ ਵਾਸਤੇ ਪੰਜਾਬ ਸਰਕਾਰ ਦੇ ਆਸਟ੍ਰੇਲੀਆ ਵਿੱਚ ਨੁਮਾਇੰਦੇ ਰੰਧਾਵਾ ਜੀ ਨਾਲ ਗੱਲ-ਬਾਤ ਚੱਲ ਰਹੀ ਹੈ.
ਮੁਨੀਸ਼ ਬਾਂਸਲ ਆਪਣੇ ਸੇਵਾ ਮੁਕਤ ਮਾਤਾ ਪਿਤਾ ਨਾਲ 2006 ਵਿੱਚ ਮੈਲਬੌਰਨ ਚਲੇ ਗਏ ਸਨ, ਪਰ ਬੁਢਲਾਡਾ ਦੀ ਮਿੱਟੀ ਨਾਲ
ਕਦੇ ਵੀ ਵਿਛੋੜਾ ਨਹੀਂ ਪਾਇਆ.

ਮੁਨੀਸ਼ ਬਾਂਸਲ ਇਸ ਵਕ਼ਤ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵਿੱਚ ਆਸਟ੍ਰੇਲੀਅਨ ਪਬਲਿਕ ਸਰਵਿਸ ਵਿਚ APS ਦੇ ਅਹੁਦੇ ਤੇ ਰਹਿੰਦੇ ਹੋਏ ਦੇਸ਼ ਸੇਵਾ ਵਿੱਚ ਲੱਗ ਹੋਏ ਹਨ.
ਉਹਨਾ ਅੱਗੇ ਇਸ ਮਹਾਮਾਰੀ ਨੂੰ ਰੋਕਣ ਵਾਸਤੇ ਆਪਣੀ ਵਲੰਟੀਅਰ ਸੇਵਾਵਾਂ ਭਾਰਤ / ਹਰਿਆਣਾ /ਪੰਜਾਬ ਸਰਕਾਰ ਨੂੰ ਦੇਣ ਦੀ ਇੱਛਾ ਜ਼ਾਹਰ ਕੀਤੀ ਹੈ.
