ਬੁਢਲਾਡਾ 27 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ): ਪੰਜਾਬ ਸਰਕਾਰ ਵੱਲੋਂ ਆਈ ਏ ਐਸ ਅਤੇ ਪੀ ਸੀ ਐਸ ਅਧਿਕਾਰੀਆਂ ਦੇ ਵੱਡੀ ਪੱਧਰ ਤੇ ਕੀਤੇ ਗਏ ਤਬਾਦਲਿਆਂ ਅਧੀਨ ਬੁਢਲਾਡਾ ਦੇ ਨਵੇ ਐਸ ਡੀ ਐਮ (ਪੀ ਸੀ ਐਸ) ਸ੍ਰੀ ਕਾਲਾ ਰਾਮ ਕਾਂਸਲ ਨੂੰ ਨਿਯੁਕਤ ਕੀਤਾ ਗਿਆ ਹੈ। ਜੋ ਅਗਲੇ ਹਫਤੇ ਅਹੁਦਾ ਸੰਭਾਲਣਗੇ। ਜੋ ਨਾਭਾ ਤੋਂ ਬਦਲ ਕੇ ਇੱਥੇ ਆਏ ਹਨ। ਇੱਥੋ ਤਬਦੀਲ ਕੀਤੇ ਗਏ ਆਈ ਏ ਐਸ ਹਰਪ੍ਰੀਤ ਸਿੰਘ ਦਾ ਐਸ ਡੀ ਐਮ ਡੇਰਾ ਬਾਬਾ ਨਾਨਕ ਵਿਖੇ ਤਬਾਦਲਾ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਐਸ ਡੀ ਐਮ ਕਾਲਾ ਰਾਮ ਕਾਂਸਲ ਪਹਿਲਾ ਵੀ ਇੱਥੇ ਬਤੌਰ ਤਹਿਸੀਲਦਾਰ ਅਤੇ ਐਸ ਡੀ ਐਮ ਡਿਊਟੀ ਨਿਭਾ ਚੁੱਕੇ ਹਨ। ਜਿਨ੍ਹਾ ਨੂੰ ਪ੍ਰਸਾਸਨਿਕ ਪੱਧਰ ਤੇ ਕੰਮ ਕਰਨ ਦਾ ਕਾਫੀ ਤਜਰਬਾ ਹੈ ਅਤੇ ਲੋਕਾਂ ਦੇ ਹਰਮਨਪਿਆਰੇ ਹਨ। ਉਨ੍ਹਾਂ ਦੀ ਬੁਢਲਾਡਾ ਆਮਦ ਤੇ ਲੋਕਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।