*ਬੁਢਲਾਡਾ ਦੁੱਧ ਦੀ ਡਾਇਰੀ ਤੋ ਹਜਾਰਾਂ ਰੁਪਏ ਦੀ ਨਕਦੀ ਤੇ ਚੋਰਾਂ ਨੇ ਕੀਤਾ ਹੱਥ ਸਾਫ*

0
346

ਬੁਢਲਾਡਾ 11 ਨਵੰਬਰ (ਸਾਰਾ ਯਹਾਂ/ਅਮਨ ਮਹਿਤਾ)ਸਥਾਨਕ ਸਹਿਰ ਅੰਦਰ ਚੋਰਾਂ ਵੱਲੋਂ ਆਏ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਦਿੱਤੇ ਜਾ ਰਹੇ ਅੰਜਾਮ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਹਿਰ ਦੇ ਇੱਕ ਸੈਲਰ ਵਿੱਚੋਂ 32 ਗੱਟੇ ਜੀਰੀ ਅਤੇ ਕੁੱਝ ਲੋਹੇ ਦਾ ਸਮਾਨ ਚੋਰੀ ਹੋ ਗਿਆ । ਪੁਲਸ ਨੇ ਵਿਵੇਕ ਕੁਮਾਰ ਦੇ ਬਿਆਨ ਤੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਚ ਸੁਰੂ ਕਰ ਦਿੱਤੀ। ਇਸੇ ਤਰ੍ਹਾਂ ਸਿਨੇਮਾ ਰੋਡ ਤੇ ਲਵਲੀ ਡਾਇਰੀ ਦੀ ਦੁਕਾਨ ਤੇ ਬੀਤੀ ਰਾਤ ਹਜਾਰਾ ਰੁਪਏ ਦੀ ਨਕਦੀ ਚੋਰੀ ਹੋ ਗਈ। ਡਾਇਰੀ ਦੇ ਮਾਲਕ ਰਵੀ ਕੁਮਾਰ ਅਨੁਸਾਰ ਲਗਭਗ 15 ਹਜਾਰ ਰੁਪਏ ਦੀ ਨਕਦੀ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  

NO COMMENTS