
ਬੁਢਲਾਡਾ 6 ਮਈ (ਸਾਰਾ ਯਹਾਂ/ ਅਮਨ ਮਹਿਤਾ) : ਸਥਾਨਕ ਸ਼ਹਿਰ ਦੇ 66 ਕੇ.ਵੀ. ਗਰਿਡ ਦੀ ਜਰੂਰੀ ਮੁਰੰਮਤ ਕਾਰਨ ਸ਼ਹਿਰੀ ਅਤੇ ਦਿਹਾਤੀ ਫੀਡਰਾਂ ਦੀ ਬਿਜਲੀ ਸਪਲਾਈ 7 ਮਈ ਦਿਨ ਐਤਵਾਰ ਨੂੰ 8 ਵਜੇ ਤੋਂ 2 ਵਜੇ ਤੱਕ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ. ਕੇਵਲ ਸਿੰਘ ਛੀਨਾਂ ਨੇ ਦੱਸਿਆ ਕਿ ਸਬ ਸਟੇਸ਼ਨ ਦਾਤੇਵਾਸ ਤੋਂ ਚੱਲਦੇ ਫੀਡਰਾਂ ਦੀ ਸਪਲਾਈ ਵੀ ਇਸੇ ਦਿਨ ਬਿਜਲੀ ਬੰਦ ਰਹੇਗੀ।
