ਬੁਢਲਾਡਾ 16, ਜਨਵਰੀ (ਸਾਰਾ ਯਹਾ /ਅਮਨ ਮਹਿਤਾ ਅਮਿਤ ਜਿਦਲ): ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵੱਲ਼ੋ 1992 ਵਿੱਚ ਹੋਦ ਵਿੱਚ ਆਏ ਜਿਲ੍ਹਾ ਮਾਨਸਾ ਦੀ ਪਹਿਲੀ ਸਬ ਡਵੀਜਨ ਬੁਢਲਾਡਾ ਨੂੰ 29 ਸਾਲਾਂ ਦੇ ਅਰਸੇ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਮਹਿਲਾ ਡੀ ਐਸ ਪੀ ਪ੍ਰਭਜੋਤ ਕੋਰ ਨੂੰ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੇ ਅੱਜ ਬਤੋਰ ਡੀ ਐਸ ਪੀ ਚਾਰਜ ਸੰਭਾਲਦਿਆਂ ਵੱਖ ਵੱਖ ਥਾਣਿਆ ਦੇ ਮੁਖੀਆ ਨੂੰ ਸੰਬੋਧਨ ਕਰਦਿਆਂ ਹਦਾਇਤ ਕੀਤੀ ਹੈ ਕਿ ਲੋਕਾਂ ਨੂੰ ਇੰਨਸਾਫ ਦੇਣ ਲਈ ਆਪਣੀ ਜਵਾਬਦੇਹੀ ਯਕੀਨੀ ਬਣਾਉਣ ਅਤੇ ਇਸ ਸਮੇ ਦੌਰਾਨ ਅਣਗਹਿਲੀ ਅਤੇ ਭ੍ਰਿਸਟਾਚਾਰ ਬਰਦਾਸਤ ਨਹੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸੇ ਦੀ ਲਾਹਨਤ ਨੂੰ ਖਤਮ ਕਰਨ ਲਈ ਪੁਲਿਸ ਨੂੰ ਸਹਿਯੋਗ ਦੇਣ। ਅਤੇ ਕਿਸੇ ਵੀ ਨਸੇ ਦੇ ਸੁਦਾਗਰਾ ਨੂੰ ਬਖਸਿਆਂ ਨਹੀ ਜਾਵੇਗਾ । ਉਨ੍ਹਾਂ ਕਿਹਾ ਕਿ ਆਪਣਾ ਆਲਾ ਦੁਆਲਾ ਸੁਰੱਖਿਅਤ ਕਰਨ ਲਈ ਸੱਕੀ ਵਿਅਕਤੀ ਅਤੇ ਵਸਤੂਆਂ ਦੀ ਇੰਤਲਾਹ ਤੁਰੰਤ ਪੁਲਿਸ ਨੂੰ ਦੇਣ। ਲੋਕਾਂ ਚ ਪੁਲਿਸ ਦਾ ਡਰ ਦੂਰ ਕਰਨ ਲਈ ਹਰ ਪਿੰਡ ਅਤੇ ਗਲੀ ਮੁਹੱਲੇ ਵਿੱਚ ਤਾਲਮੇਲ ਕਮੇਟੀਆਂ ਕਾਇਮ ਕੀਤੀਆਂ ਜਾਣਗੀਆ। ਉਨ੍ਹਾਂ ਪਿੰਡਾ ਦੇ ਸਰਪੰਚਾ ਅਤੇ ਸਹਿਰਾ ਦੇ ਕੋਸਲਰਾ ਨੂੰ ਅਪੀਲ ਕੀਤੀ ਕਿ ਛੋਟੇ ਮੋਟੇ ਝਗੜੇ ਪੰਚਾਇਤ ਪੱਧਰ ਤੇ ਹੀ ਹੱਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੁਲਿਸ ਵੱਲ਼ੋ ਲੋਕਾ ਦੀ ਸਹੂਲਤ ਲਈ ਤਿਆਰ ਕੀਤੀਆਂ ਗਈਆ ਸੁਵਿਧਾਵਾਂ ਅਤੇ ਸਾਂਝ ਸੈਟਰਾ ਰਾਹੀ਼ ਮਿਲਣ ਵਾਲੀਆਂ ਸਹੂਲਤਾਂ ਪ੍ਰਤੀ ਵੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਤੇ ਐਸ ਐਚ ਓ ਜਸਪਾਲ ਸਿੰਘ ਸਮਾਓ, ਐਸ ਐਚ ਓ ਜਸਵੰਤ ਸਿੰਘ ਬਰੇਟਾ, ਐਸ ਐਚ ਓ ਸੁਰਜਨ ਸਿੰਘ ਬੁਢਲਾਡਾ, ਐਸ ਐਚ ਓ ਜਗਦੇਵ ਸਿੰਘ ਬੋਹਾ, ਰੀਡਰ ਗੁਰਚੈਨ ਸਿੰਘ, ਸਹਾਇਕ ਥਾਣੇਦਾਰ ਸਟੇਟ ਅਵਾਰਡੀ ਬਲਵੰਤ ਸਿੰਘ, ਇੰਦਰਜੀਤ ਸਿੰਘ, ਕਮਲਦੀਪ ਸਿੰਘ ਸੋਨੀ ਆਦਿ ਹਾਜਰ ਸਨ।