
ਬੁਢਲਾਡਾ 16,ਫਰਵਰੀ (ਸਾਰਾ ਯਹਾ /ਅਮਨ ਮਹਿਤਾ) : ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬੱਚਾ ਤਕਰੀਬਨ ਉਮਰ 4 ਸਾਲ ਜੋ ਕੇ ਰੇਲਵੇ ਰੋਡ ਬੁਢਲਾਡਾ ਤੇ ਲਾਵਾਰਿਸ ਦੀ ਹਾਲਤ ਵਿੱਚ ਘੁੰਮ ਰਿਹਾ ਸੀ ।ਐਸ ਐਚ ਓ ਬੁਢਲਾਡਾ ਸਰਦਾਰ ਸੁਰਜਨ ਸਿੰਘ ਅਤੇ ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੀ ਗੋਦ ਪ੍ਰਾਪਤ ਹੋਈ ਹੈ। ਬਲ਼ਦੇਵ ਕੱਕੜ ਨੇ ਦੱਸਿਆ ਕਿ ਇਕ ਕੇਸ ਮੇਰੇ ਕੋਲ ਆਇਆ ਇਕ ਬੱਚਾ ਜੋ ਕਿ ਰੇਲਵੇ ਰੋਡ ਬੁਢਲਾਡਾ ਦੇ ਉਪਰ ਕਰੀਬ 4 ਸਾਲ ਦੀ ਉਮਰ ਦੀ ਇਕ ਬੱਚਾ ਲਾਵਾਰਸ ਹਾਲਤ ਵਿਚ ਰੋ ਰਿਹਾ ਸੀ ਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ। ਜੋ ਕੇ ਬੋਲਨ ਵਿਚ ਅਸਮਰਥ ਸੀ।ਸ਼ਹਿਰੀ ਥਾਣਾ ਦੇ ਇੰਚਾਰਜ ਸੁਰਜਨ ਸਿੰਘ ਦੀ ਕੋਸ਼ਿਸ਼ ਨਾਲ ਬੱਚੇ ਦੇ ਮਾਤਾ ਪਿਤਾ ਦਾ ਪਤਾ ਕੀਤਾ ਗਿਆ। ਪਤਾ ਲਗਾ ਕਿ ਬੱਚਾ ਬੁਢਲਾਡਾ ਦਾ ਹੈ ,ਉਸ ਦੇ ਮਾਤਾ ਪਿਤਾ ਨੂੰ ਬੁਲਾ ਕੇ ਬਲ਼ਦੇਵ ਕਕੜ, ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਸਾਹਮਣੇ ਪੇਸ਼ ਕੀਤਾ ਗਿਆ ।ਬਿਆਨ ਲੈਣ ਤੋਂ ਬਾਅਦ ਬੱਚਾ ਉਸ ਦੇ ਮਾਤਾ ਪਿਤਾ ਨੂੰ ਸਪੁਰਦ ਕਰ ਦਿਤਾ।ਇਸ ਸਮੇ ਬਾਲ ਸੁਰੱਖਿਆ ਯੂਨਿਟ ਤੋਂ ਰੰਜਿੰਦਰ ਵਰਮਾਂ ,ਚਾਈਲਡ ਲਾਈਨ ਤੋਂ ਕਮਲਦੀਪ,ਕੁਲਵਿੰਦਰ ਸਿੰਘ ,ਬਖਸਿੰਦਰ ਸਿੰਘ ਹਾਜਰ ਸਨ।
