*ਬੁਢਲਾਡਾ ਜਰਨਲ ਵਰਗ ਸੰਬੰਧੀ ਮੁੱਦਿਆ ਲਈ ਹਰ ਪਾਰਟੀ ਨੂੰ ਸੌਂਪਿਆ ਮੰਗ ਪੱਤਰ*

0
136

ਬੁਢਲਾਡਾ 13 ਫਰਵਰੀ (ਸਾਰਾ ਯਹਾਂ/ ਅਮਨ ਮੇਹਤਾ)ਅੱਜ ਪੰਜਾਬ ਪ੍ਰਦੇਸ਼ ਅੱਗਰਵਾਲ ਸੰਮੇਲਨ ਦੀ ਯੂਥ ਇਕਾਈ ਵੱਲੋਂ ਪੰਜਾਬ ਵਿੱਚ ਵੱਖ—ਵੱਖ ਮੁਦਿਆਂ ਨੂੰ ਲੈਕੇ ਚੋਣਾਂ ਲੜ੍ਹ ਰਹੀਆਂ ਮੁੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾ ਨੂੰ ਇੱਕ ਮੰਗ ਪੱਤਰ ਉਹਨਾਂ ਦੇ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਨਾਮ ਦਿੱਤਾ। ਵੋਟਾਂ ਤੋ ਪਹਿਲਾਂ ਆਗੂਆਂ ਤੋ ਇਹਨਾਂ ਮੁਦਿਆਂ ਬਾਰੇ ਉਹਨਾਂ ਦੇ ਵਿਚਾਰ ਦੇਣ ਲਈ ਕਿਹਾ ਕਿ ਤੁਸੀਂ ਇਸ ਮੰਗ ਪੱਤਰ ਸਬੰਧੀ ਕੀ ਕਰੋਂਗੇ ਅਤੇ ਕਿਵੇਂ ਕਰੋਂਗੇ। ਹਰ ਚੋਣਾਂ ਵਿੱਚ ਗਲੀਆਂ ਨਾਲੀਆ, ਸੜਕਾਂ ਦੇ ਮੁੱਦੇ ਸਾਹਮਣੇ ਆਉਂਦੇ ਹਨ ਹੁਣ ਲੋੜ ਹੈ ਇਨ੍ਹਾਂ ਮੁੱਦਿਆਂ ਨੂੰ ਛੱਡ ਆਪਣੇ ਭਵਿੱਖ ਨਾਲ ਜੁੜੇ ਅਜਿਹੇ ਮੁੱਦਿਆਂ ਬਾਰੇ ਹੀ ਲੀਡਰਾਂ ਨੂੰ ਸਵਾਲ ਪੁੱਛੋਂ। ਮੁੱਖ ਤੌਰ ਤੇ ਪੰਜਾਬ ਵਿੱਚ ਜਰਨਲ ਵਰਗ ਨਾਲ ਹੋ ਰਹੇ ਵਿਤਕਰਿਆਂ ਬਾਰੇ ਚਰਚਾ ਕੀਤੀ ਗਈ ਹੈ, ਇਸ ਤੋਂ ਇਲਾਵਾ ਜਿਲਾ ਮਾਨਸਾ ਦੇ ਮੱਥੇ ਤੇ ਲੱਗੇ ਪੱਛੜੇਪਨ ਦੇ ਧੱਬੇ ਨੂੰ ਖਤਮ ਕਰਨ ਲਈ ਸਪੈਸ਼ਲ ਇਕਨੋਮਿਕ ਜੋਨ ਬਣਾ ਉਦਯੋਗਿਕ ਨਿਵੇਸ਼ ਕਰਵਾਉਣ ਲਈ ਕਿਹਾ ਗਿਆ। ਅੱਜ ਯੂਥ ਇਕਾਈ ਦੇ  ਦੀਪਕ ਗਰਗ ਬੋੜਾਵਾਲੀਆ, ਐਡਵੋਕੇਟ ਸੁਨੀਲ ਗਰਗ, ਤੁਸ਼ਾਂਤ ਗਰਗ, ਅਭਿਨੰਦਨ ਬਾਂਸਲ ਨੇ ਬੁਢਲਾਡਾ ਹਲਕੇ ਦੇ ਕਾਂਗਰਸ ਉਮੀਦਵਾਰ ਰਣਵੀਰ ਕੌਰ ਮੀਆਂ, ਆਮ ਆਦਮੀ ਪਾਰਟੀ ਦੇ ਪ੍ਰਿੰਸੀਪਲ ਬੁੱਧਰਾਮ ਜੀ, ਸ਼੍ਰੋਮਣੀ ਅਕਾਲੀ ਦਲ—ਬਸਪਾ ਦੇ ਡਾਕਟਰ ਨਿਸ਼ਾਨ ਸਿੰਘ ਜੀ ਅਤੇ ਭਾਜਪਾ—ਪੰਜਾਬ ਲੋਕ ਦਲ ਦੇ ਸੂਬੇਦਾਰ ਭੋਲਾ ਸਿੰਘ ਜੀ ਨੂੰ ਇਹ ਮੰਗ ਪੱਤਰ ਦਿੱਤੇ । ਉਮੀਦ ਕਰਦੇ ਹਾਂ ਇਹ ਆਪਣੇ ਹਲਕੇ ਦੇ ਉਮੀਦਵਾਰ ਆਪਣੀਆਂ ਇਨ੍ਹਾਂ ਮੁੱਦਿਆਂ ਤੇ ਹਾਈਕਮਾਂਡ ਤੱਕ ਪਹੁੰਚਾ ਕੇ ਜਲਦ ਹੀ ਸਾਡੇ ਇਹਨਾਂ ਮੁਦਿਆਂ ਤੇ ਆਪਣੇ ਪੱਖ ਸਪੱਸ਼ਟ ਕਰਨਗੇ।

LEAVE A REPLY

Please enter your comment!
Please enter your name here