
ਬੁਢਲਾਡਾ 14 ਜੂਨ ((ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰੀ ਪੁਲੀਸ ਨੇ ਛੇੜਛਾੜ ਦੇ ਮਾਮਲੇ ਚ ਭਾਜਪਾ ਆਗੂ ਜੋ ਵਾਰਡ ਨੰਬਰ 14 ਤੋਂ ਕੌਂਸਲਰ ਹੈ ਖ਼ਿਲਾਫ਼ ਵੱਖ ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਿਊਣ ਸਿੰਘ ਵਾਲਾ (ਫਰੀਦਕੋਟ) ਹਾਲ ਆਬਾਦ ਵਾਰਡ ਨੰਬਰ 9 ਦੀ ਔਰਤ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦੀ ਵੱਡੀ ਭੈਣ ਨੂੰ ਕੌਂਸਲਰ ਪ੍ਰੇਮ ਕੁਮਾਰ ਨਗਰ ਕੌਂਸਲ ਬੁਢਲਾਡਾ ਵਿਖੇ ਨੌਕਰੀ ਲਗਵਾਉਣ ਦੇ ਨਾਂ ਤੇ ਲੈ ਕੇ ਆਇਆ ਸੀ ਅਤੇ ਉਸ ਨੂੰ ਨੌਕਰੀ ਲਵਾ ਦਿੱਤਾ ਸੀ। ਜਦਕਿ ਉਹ ਉਸ ਤੇ ਬੁਰੀ ਨਜ਼ਰ ਰੱਖਦਾ ਸੀ। ਬੀਤੇ ਦਿਨੀਂ ਜਦ ਉਸਦੀ ਭੈਣ ਕੰਮ ਤੇ ਗਈ ਹੋਈ ਸੀ ਤੇ ਪ੍ਰੇਮ ਕੁਮਾਰ ਨੇ ਮੈਨੂੰ ਘਰ ਵਿਚ ਇਕੱਲੀ ਦੇਖ ਕੇ ਛੇੜਛਾੜ ਕਰਨ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਸ ਨੇ ਸਾਰੀ ਜਾਣਕਾਰੀ ਭੈਣ ਨੂੰ ਦਿੱਤੀ ਤਾਂ ਉਸ ਨੇ ਕੌਂਸਲਰ ਨੂੰ ਉਲਾਂਭਾ ਦਿੱਤਾ ਉਹ ਮੁੜ ਉਹਨਾਂ ਦੇ ਘਰ ਆਇਆ ਤੇ ਮੇਰੀ ਭੈਣ ਦਾ ਫੋਨ ਚੁੱਕ ਕੇ ਲੈ ਗਿਆ ਅਤੇ ਧਮਕੀ ਦਿੱਤੀ ਕਿ ਉਸ ਦੀਆਂ ਅਸ਼ਲੀਲ ਤਸਵੀਰਾਂ ਜੋ ਵੀਡਿਓ ਉਸਦੇ ਕੋਲਾ ਨੂੰ ਜਨਤਕ ਕਰ ਦੇਵੇਗਾ। ਇਸ ਗੱਲ ਤੋਂ ਤੰਗ ਆ ਕੇ ਉਸਦੀ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਕਤ ਬਿਆਨਾਂ ਦੇ ਅਧਾਰ ਤੇ ਐਮਸੀ ਖ਼ਿਲਾਫ਼ ਵੱਖ ਵੱਖ ਧਰਾਵਾਂ ਅਤੇ ਐੱਸ ਸੀ ਐੱਸ ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਹਿਲਾ ਸੇਵਾਦਾਰ ਜੋ ਇਥੋਂ ਦੇ ਇਕ ਨਿਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਨਾਲ ਮੁਲਾਕਾਤ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ, ਕਿਸਾਨ ਆਗੂ ਗੁਰਚੇਤ ਸਿੰਘ ਬਰ੍ਹੇ ਨੇ ਕਿਹਾ ਕਿ ਜੇਕਰ ਦੋ ਦਿਨਾਂ ਅੰਦਰ ਪੁਲਸ ਨੇ ਦੋਸ਼ੀ ਖ਼ਿਲਾਫ਼ ਦਰਜ ਮਾਮਲੇ ਵਿਚ ਜਬਰ ਜ਼ਨਾਹ ਦੀ ਧਾਰਾ ਦਾ ਵਾਧਾ ਕਰਕੇ ਗ੍ਰਿਫਤਾਰ ਨਾ ਕੀਤਾ ਤਾਂ ਜਥੇਬੰਦੀਆਂ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੀਆਂ। ਉਨ੍ਹਾਂ ਅਨੁਸੂਚਿਤ ਜਾਤੀਆਂ ਦੇ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੱਚਮੁੱਚ ਹੀ ਅਸੀਂ ਲੋਕਾਂ ਨਾਲ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਦੇ ਹਨ ਤਾਂ ਇਸ ਮਾਮਲੇ ਦੀ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਅੱਗੇ ਹੋ ਕੇ ਮਦਦ ਕਰਨ। ਇਸ ਮਾਮਲੇ ਤੋਂ ਬਾਅਦ ਭਾਜਪਾ ਦੀ ਜ਼ਿਲ੍ਹਾ ਇਕਾਈ ਨੇ ਕੌਂਸਲਰ ਨਾਲ ਸਬੰਧਾਂ ਤੋਂ ਪੱਲਾ ਝਾੜ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਦਾ ਉਸ ਨਾਲ ਕੋਈ ਸੰਬੰਧ ਨਹੀ। ਉਨ੍ਹਾਂ ਕਿਹਾ ਕਿ ਉਕਤ ਕੌਂਸਲਰ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਦਕਿ ਪਾਰਟੀ ਦੇ ਸੂਬਾ ਪ੍ਰਧਾਨ ਵੱਲੋਂ ਇਹ ਸਖਤ ਨਿਰਦੇਸ਼ ਹਨ ਕਿ ਜਿਹੜਾ ਵੀ ਵਰਕਰ ਨਗਰ ਕੌਂਸਲ ਨਗਰ ਪੰਚਾਇਤ ਦੀਆਂ ਚੋਣਾਂ ਪਾਰਟੀ ਦੇ ਨਿਸ਼ਾਨ ਤੇ ਨਹੀਂ ਲੜੇਗਾ ਉਸ ਨੂੰ 6 ਸਾਲ ਲਈ ਪਾਰਟੀ ਚੋਂ ਕੱਢ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੀਡ਼ਤ ਪਰਿਵਾਰ ਨਾਲ ਖੜ੍ਹੀ ਅਤੇ ਕਥਿਤ ਦੋਸ਼ੀ ਨੂੰ ਸਜ਼ਾ ਦਿਵਾਉਣ ਦੀ ਯਤਨ ਕਰੇਗੀ।
