
ਬੁਢਲਾਡਾ,20,,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਕਾਰਨ ਬੁਢਲਾਡਾ ਵਿੱਚ ਆਏ ਦਿਨ ਕਰੋਨਾ ਟੈਸਟ ਦੇ ਮਰੀਜ ਪਾਜਟਿਵ ਆ ਰਹੇ ਹਨ। ਸ਼ਹਿਰ ਦੀ ਧੌਬੀਆਂ ਵਾਲੀ ਗਲੀ ਵਿੱਚ ਸੱਸ ਨੂੰਹ ਸਮੇਤ ਤਿੰਨ ਵਿਅਕਤੀ ਪਾਜਟਿਵ ਪਾਏ ਗਏ। ਇਸ ਤੋਂ ਇਲਾਵਾ ਇੱਕ ਵਿਅਕਤੀ ਬਰੇਟਾ ਅਤੇ ਬੋਹਾ ਵਿੱਚ ਵੀ ਪਾਜਟਿਵ ਪਾਇਆ ਗਿਆ। ਡੀ ਐਸ ਪੀ ਬੁਢਲਾਡਾ ਪ੍ਰਭਜੋਤ ਕੋਰ ਬੇਲਾ ਨੇ ਲੋਕਾਂ ਨੂੰ ਇਤਿਆਤ ਵਰਤਣ ਦੀ ਹਦਾਇਤ ਕੀਤੀ ਗਈ ਅਤੇ ਸ਼ਹਿਰ ਵਿੱਚ ਬਿਨ੍ਹਾਂ ਮਾਸਕ, ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਵਾਲਿਆ ਦੇ ਵੱਡੀ ਗਿਣਤੀ ਵਿੱਚ ਚਲਾਨ ਕੱਟੇ ਜਾ ਰਹੇ ਹਨ।
