
ਬੁਢਲਾਡਾ 27 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਪਿਛਲੇ ਲੰਬੇ ਸਮੇਂ ਤੋਂ ਡਰਾਈਵਿੰਗ ਲਾਇਸੰਸ ਬਣਾਉਣ ਵਾਲੇ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਪਾਸੇ ਵੱਲ ਵਾਰ ਵਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਗਾਉਣ ਦੇ ਬਾਵਜੂਦ ਵੀ ਡਰਾਈਵਿੰਗ ਲਾਇਸੰਸ ਬਣਵਾਉਣ ਵਾਲਿਆਂ ਨੂੰ ਅੱਖਾਂ ਦਾ ਡਾਕਟਰ ਸਿਵਲ ਹਸਪਤਾਲ ਵਿੱਚ ਨਾ ਹੋਣ ਕਾਰਨ ਮਾਨਸਾ ਜਾਂ ਬਰੇਟਾ ਦੇ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਕਰਵਾਉਣ ਲਈ ਜਾਣਾ ਪਂੈਦਾ ਹੈ ਜਿਸ ਨਾਲ ਜਿੱਥੇ ਸਮੇਂ ਦੀ ਬਰਬਾਦੀ ਹੁੰਦੀ ਹੈ ਉਥੇ ਆਰਥਿਕ ਤੌਰ ਤੇ ਵੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਸੰਬੰਧੀ ਐਸ.ਐਮ.ਓ. ਬੁਢਲਾਡਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਅੱਖਾਂ ਦੇ ਡਾਕਟਰ ਦੀ ਘਾਟ ਹੈ ਉਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਥੇ ਐਡਵੋਕੇਟ ਸੁਸ਼ੀਲ ਬਾਂਸਲ ,ਐਡਵੋਕੇਟ,ਸਵਰਨ ਜੀਤ ਸਿੰਘ ਦਲਿਉ ਨੇ ਸਿਵਲ ਸਰਜਨ ਮਾਨਸਾ ਤੋਂ ਮੰਗ ਕੀਤੀ ਹੈ ਕਿ ਅੱਖਾਂ ਦੇ ਡਾਕਟਰ ਦੀ ਖਾਲੀ ਪਈ ਆਸਾਮੀ ਨੂੰ ਭਰਿਆ ਜਾਵੇ ਜਾਂ ਹਫਤੇ ਵਿੱਚ 2 ਦਿਨ ਮਾਨਸਾ—ਬਰੇਟਾ ਤੋਂ ਅੱਖਾਂ ਵਾਲੇ ਡਾਕਟਰ ਦੀ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਜ਼ੋ ਡਰਾਈਵਿੰਗ ਲਾਇਸੰਸ ਬਣਾਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ।
