ਬੁਢਲਾਡਾ ‘ਚ ਮੰਦਬੁੱਧੀ ਬੱਚਾ ਵਾਰਸਾ ਦੇ ਹਵਾਲੇ ਕੀਤਾ

0
49

ਬੁਢਲਾਡਾ 17 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਪ੍ਰਾਪਤ ਜਾਣਕਾਰੀ ਅਨੁਸਾਰ  ਇਕ ਬੱਚਾ ਤਕਰੀਬਨ ਉਮਰ 11ਸਾਲ ਜੋ  ਕੇ ਬੱਸ ਸਟੈਂਡ ਬੁਢਲਾਡਾ ਤੇ ਲਾਵਾਰਿਸ ਦੀ ਹਾਲਤ ਵਿੱਚ ਘੁੰਮ ਰਿਹਾ ਸੀ ।ਨੇਕੀ ਫਾਊਂਡੇਸ਼ਨ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਨੇ ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੀ ਗੋਦ ਪ੍ਰਾਪਤ ਹੋਈ ਹੈ। ਬਲ਼ਦੇਵ ਕੱਕੜ ਨੇ  ਦੱਸਿਆ ਕਿ   ਇਕ ਕੇਸ ਮੇਰੇ ਕੋਲ ਆਇਆ ਇਕ ਬੱਚਾ ਜੋ ਕਿ ਬੱਸ ਸਟੈਂਡ ਬੁਢਲਾਡਾ ਦੇ ਉਪਰ ਕਰੀਬ 11ਸਾਲ ਦੀ ਉਮਰ ਦੀ ਇਕ ਬੱਚਾ ਲਾਵਾਰਸ ਹਾਲਤ ਵਿਚ ਰੋ ਰਿਹਾ ਸੀ ਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ।  ਜੋ ਕੇ ਬੋਲਨ ਵਿਚ ਅਸਮਰਥ  ਸੀ।ਸ਼ਹਿਰੀ ਥਾਣਾ ਦੇ ਇੰਚਾਰਜ ਗੁਰਲਾਲ ਸਿੰਘ ਅਤੇ ਏ ਏਸ ਆਈ ਗੁਰਮੇਲ ਸਿੰਘ ਦੀ ਕੋਸ਼ਿਸ਼ ਨਾਲ ਬੱਚੇ ਦੇ ਮਾਤਾ ਪਿਤਾ ਦਾ ਪਤਾ ਕੀਤਾ ਗਿਆ। ਪਤਾ ਲਗਾ ਕਿ ਬੱਚਾ ਟੋਹਾਣਾ ਦਾ ਹੈ ,ਉਸ ਦੇ ਮਾਤਾ ਪਿਤਾ ਨੂੰ  ਬੁਲਾ ਕੇ  ਬਲ਼ਦੇਵ ਕਕੜ, ਬਾਬੂ ਸਿੰਘ ਮਾਨ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਸਾਹਮਣੇ ਪੇਸ਼ ਕੀਤਾ ਗਿਆ ।ਬਿਆਨ ਲੈਣ ਤੋਂ ਬਾਅਦ  ਬੱਚਾ ਉਸ ਦੇ ਮਾਤਾ ਪਿਤਾ ਨੂੰ ਸਪੁਰਦ ਕਰ ਦਿਤਾ।ਇਸ ਸਮੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ,ਨੱਥਾ ਸਿੰਘ, ਬਲਵੀਰ ਸਿੰਘ,ਦਵਿੰਦਰ ਪਾਲਸਿੰਘ ਲਾਲਾ ਬਾਲ ਸੁਰੱਖਿਆ ਤੋਂ ਰੰਜਿੰਦਰ ਵਰਮਾਂ ,ਏ ਏਸ ਆਈ ਗੁਰਮੇਲ ਸਿੰਘ,ਹੌਲਦਾਰ ਸੁਖਵਿੰਦਰ ਸਿੰਘ ,ਹਰਸ਼ ਸ਼ਰਮਾ ਅਤੇ ਡਾਕਟਰ ਗੁਰਲਾਲ ਸਿੰਘ ਆਸਰਾ ਕਲੱਬ ਬਰੇਟਾ ਹਾਜਰ ਸਨ।

LEAVE A REPLY

Please enter your comment!
Please enter your name here