
ਬੁਢਲਾਡਾ 2 ਸਤੰਬਰ (ਸਾਰਾ ਯਹਾ/ਅਮਨ ਮਹਿਤਾ): ਇੱਥੋ ਨਜ਼ਦੀਕ ਪਿੰਡ ਦਾਤੇਵਾਸ ਦੇ ਰੇਲਵੇ ਸ਼ਟੇਸ਼ਨ ਦੇ ਸਾਹਮਣੇ ਬਜੁਰਗ ਪੈਨਸ਼ਨਰ ਅਧਿਆਪਕ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਿਲਆ ਹੈ। ਰੇਲਵੇ ਪੁਲਿਸ ਚੋਕੀ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮੱਘਰ ਸਿੰਘ ਪੁੱਤਰ ਬਚਨ ਸਿੰਘ(64) ਪਿੰਡ ਦਾਤੇਵਾਸ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਮ੍ਰਿਤਕ ਦੇ ਪੁੱਤਰ ਦੇ ਬਿਆਨ ਅਨੁਸਾਰ ਮ੍ਰਿਤਕ ਮਾਨਸਿਕ ਤੌਰ ਤੇ ਪੇ੍ਰਸ਼ਾਨ ਰਹਿੰਦਾ ਸੀ। ਪੁਲਿਸ ਨੇ ਧਾਰਾ 174 ਅਧੀਨ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੋਪ ਦਿੱਤੀ।
