ਬੁਢਲਾਡਾ 13 ਮਈ (ਸਾਰਾ ਯਹਾਂ/ਅਮਨ ਮਹਿਤਾ): ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਮਹਾਮਾਰੀ ਕਾਰਨ ਜਿਥੇ ਆਏ ਦਿਨ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਮੌਤਾਂ ਦਾ ਸਿਲਸਿਲਾ ਵੀ ਘਟਣ ਦਾ ਨਾਮ ਨਹੀਂ ਰਹਿ ਰਿਹਾ। ਮਿਲੀ ਜਾਣਕਾਰੀ ਅਨੁਸਾਰ ਅੈਸ ਅੈਮ ਓ ਬੁਢਲਾਡਾ ਨੇ ਦਸਿਆ ਕਿ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਉਹਨਾ ਦਸਿਆ ਕਿ ਇਹਨਾ ਵਿੱਚ ਨਜਦੀਕੀ ਪਿੰਡ ਰੱਲੀ ਦੀ 75 ਸਾਲਾ ਔਰਤ, ਰੌਇਲ ਸਿਟੀ ਵਿਚ ਰਹਿਣ ਵਾਲੇ 44 ਸਾਲਾ ਮਰਦ, ਸ਼ਹਿਰ ਦੀ 55 ਸਾਲਾ ਅੋਰਤ ਦੀ ਰਤੀਆ ਦੇ ਹਸਪਤਾਲ ਵਿੱਚ ਦਾਖਲ ਸੀ ਅਤੇ ਸ਼ਹਿਰ ਦੀ 50 ਸਾਲਾ ਅੋਰਤ ਦੀ ਬਠਿੰਡਾ ਵਿਖੇ ਅਤੇ 87 ਸਾਲਾ ਇਕ ਹੋਰ ਬਜੁਰਗ ਮਰਦ ਦੀ ਮੋਤ ਹੋ ਗਈ। ਉਹਨਾ ਕਿਹਾ ਕਰੋਨਾ ਮਹਾਮਾਰੀ ਦਾ ਪ੍ਰਕੋਪ ਘਟਣ ਦਾ ਨਾਮ ਨਹੀ ਲੈ ਰਿਹਾ ਬਲਕਿ ਦਿਨੋ ਦਿਨ ਵਧ ਰਿਹਾ ਹੈ। ਉਹਨਾ ਕਿਹਾ ਹੈ ਸਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਬਲਕਿ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਹ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਘਰ ਘਰ ਵੈਕਸਿਨ ਅਤੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।