*ਬੁਢਲਾਡਾ ਕਰਜ਼ੇ ਤੋਂ ਪਰੇਸ਼ਾਨ ਮਿਸਤਰੀ ਨੇ ਲਿਆ ਫਾਹਾ*

0
74

ਬੁਢਲਾਡਾ 16 ਨਵੰਬਰ (ਸਾਰਾ ਯਹਾਂ/ਅਮਨ ਮੇਹਤਾ): ਲੱਖਾਂ ਰੁਪਏ ਦੇ ਕਰਜ਼ੇ ਦੀ ਮਾਰ ਹੇਠ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਵਾਲੇ ਪਿੰਡ ਦਾਤੇਵਾਸ ਦੇ ਮਿਸਤਰੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਪਤਨੀ ਗੁਰਦੀਪ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੇ ਨਿੱਜੀ ਫਾਇਨਾਂਸ ਕੰਪਨੀ ਤੋਂ ਕਰਜ਼ਾ ਲਿਆ ਹੋਇਆ ਸੀ ਪ੍ਰੰਤੂ ਘਰ ਵਿੱਚ ਲੜਕੀ ਵਿਆਹ ਯੋਗ ਹੋਣ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਸਦਰ ਪੁਲੀਸ ਨੇ ਮ੍ਰਿਤਕ ਗੁਰਜੀਤ ਸਿੰਘ ਦਾ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਸਹਾਇਕ ਥਾਣੇਦਾਰ ਆਤਮਾ ਸਿੰਘ ਨੇ ਧਾਰਾ 174 ਅਧੀਨ ਕਾਰਵਾਈ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਸੀ।                        

NO COMMENTS