
ਬੁਢਲਾਡਾ, 1 ਸਤੰਬਰ (ਸਾਰਾ ਯਹਾਂ/ਚਾਨਣਦੀਪ ਔਲਖ )
ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿਹਤ ਕਰਮਚਾਰੀਆਂ ਨੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ।ਅਸ਼ਵਨੀ ਕੁਮਾਰ ਹੈਲਥ ਸੁਪਰਵਾਇਜਰ ਦੀ ਅਗਵਾਈ ਵਿੱਚ ਬਲਾਕ ਬੁਢਲਾਡਾ ਦੇ ਸੈਕਟਰ ਬਰੇ ਅਧੀਨ ਪੈਂਦੇ ਪਿੰਡਾਂ ਵਿੱਚ ਡੇਂਗੂ ਮਲੇਰੀਏ ਸੰਬੰਧੀ ਜਾਗਰੂਕਤਾ ਕਮ ਲਾਰਵਾ ਚੈੱਕਿੰਗ ਮੁਹਿੰਮ ਚਲਾਈ ਗਈ । ਇਸ ਦੌਰਾਨ ਸਿਹਤ ਕਰਮਚਾਰੀਆਂ ਵੱਲੋ ਉਹਨਾਂ ਕੰਟੇਨ੍ਹੇਰਾ ਦੀ ਵਿਸ਼ੇਸ਼ ਚੈੱਕਿੰਗ ਕਿਤੀ ਗਈ ਜਿਨ੍ਹਾਂ ਵਿੱਚ ਮੱਛਰ ਆਪਣੇ ਅੰਡੇ ਦਿੰਦੇ ਹਨ। ਇਸ ਸੰਬੰਧੀ ਸਿਹਤ ਸੁਪਰਵਾਇਜਰ ਅਸ਼ਵਨੀ ਕੁਮਾਰ ਨੇ ਦੱਸਿਆਂ ਕੇ ਫਰਿਜ਼ ਦੇ ਪਿੱਛੇ ਟਰੇਅ , ਕੂਲਰਾਂ , ਪੁਰਾਣੇ ਟਾਇਰ, ਗਮਲਿਆਂ ਆਦਿ ‘ਚ ਖ਼ੜੇ ਪਾਣੀ ਵਿੱਚ ਮੱਛਰ ਆਂਡੇ ਦਿੰਦੇ ਹਨ ਜੋ ਕਿ ਬਾਅਦ ਵਿੱਚ ਮੱਛਰ ਬਣਕੇ ਬਿਮਾਰੀਆਂ ਦਾ ਕਾਰਨ ਬਣਦੇ ਹਨ।

ਉਨ੍ਹਾਂ ਕਿਹਾ ਕਿ ਅਸੀ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ ਡੇਂਗੂ ਮਲੇਰੀਆਂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬੱਚ ਸਕਦੇ ਹਾਂ। ਇਸ ਮੌਕੇ ਸਿਹਤ ਕਰਮਚਾਰੀ ਨਿਰਭੈ ਸਿੰਘ, ਗੁਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ ਅਤੇ ਆਸ਼ਾ ਵਰਕਰਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਪਿੰਡ ਭਾਵਾ ਵਿਖੇ ਡੇਂਗੂ ਸਰਵੇ ਦੌਰਾਨ ਸਿਹਤ ਕਰਮਚਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਘਰਾਂ ਵਿੱਚ ਪਾਣੀ ਦੇ ਸਰੋਤਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਡੇਂਗੂ ਫੈਲਾਉਣ ਵਾਲਾ ਮੱਛਰ ਖੜ੍ਹੇ ਅਤੇ ਸਾਫ਼ ਪਾਣੀ ‘ਤੇ ਪਨਪਦਆ ਹੈ। ਉਨ੍ਹਾਂ ਦੱਸਿਆ ਕਿ ਮੱਛਰ ਦੇ ਪੈਦਾ ਹੋਣ ਵਾਲੇ ਮਹੌਲ ਨੂੰ ਸਿਰਜ ਕੇ ਅਸੀਂ ਡੇਂਗੂ ਵਰਗੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਮੌਕੇ ਮਨਪ੍ਰੀਤ ਕੌਰ ਏ ਐਨ ਐਮ, ਰਕਸ਼ਾ ਅਤੇ ਮਨਪ੍ਰੀਤ ਕੌਰ ਆਸ਼ਾ ਅਤੇ ਬਰੀਡਿੰਗ ਚੈਕਰ ਹਾਜ਼ਰ ਸਨ।
