
ਬਰੇਟਾ 04,ਮਾਰਚ (ਸਾਰਾ ਯਹਾਂ /ਰੀਤਵਾਲ): ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ
ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਨਗਰ ਕੌਂਸਲ ਬਰੇਟਾ ਦੇ ਨਵੇਂ ਚੁਣੇ
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨਾਲ ਬੀਤੇ ਦਿਨ ਕਿਸੇ ਪ੍ਰੋਗਰਾਮ ਦੌਰਾਨ
ਮਾਨਸਾ ਵਿਖੇ ਮੀਟਿੰਗ ਕੀਤੀ ਗਈ।ਇਸ ਮੌਕੇ ਉਹਨਾਂ ਅਕਾਲੀ ਦਲ ਸਾਰੇ
ਕੌਂਸਲਰਾਂ ਨੂੰ ਉਹਨਾਂ ਦੇ ਵਾਰਡਾਂ ਦੇ ਵਿਕਾਸ ਲਈ 11-11 ਲੱਖ ਰੁਪਏ ਦੇਣ
ਦਾ ਐਲਾਨ ਕੀਤਾ । ਇਸ ਮੌਕੇ ਉਹਨਾਂ ਕਿਹਾ ਕਿਹਾ ਕਿ ਪੰਜਾਬ ਦੇ ਲੋਕ
ਕਾਂਗਰਸ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਅਗਲੀਆਂ ਚੋਣਾਂ ਵਿੱਚ ਅਕਾਲੀ ਦਲ ਦੀ
ਸਰਕਾਰ ਬਣੇਗੀ ਅਤੇ ਬਰੇਟਾ ਦੇ ਵਿਕਾਸ ਲਈ ਗਰਾਂਟਾਂ ਦੇ ਗੱਫੇ ਦਿੱਤੇ
ਜਾਣਗੇ।ਇਹਨਾਂ ਗਰਾਟਾਂ ਲਈ ਬੀਬੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ
ਸ਼ਹਿਰੀ ਪ੍ਰਧਾਨ ਰਾਜੇਸ਼ ਸਿੰਗਲਾ ਨੇ ਕਿਹਾ ਕਿ ਕੁਝ ਕੌਸਲਰ ਅੱਜ ਪਹੁੰਚ ਨਹੀ ਸਕੇ
ਜਿਹਨਾਂ ਨਾਲ ਬਾਅਦ ਵਿੱਚ ਬਾਅਦ ਵਿੱਚ ਮੀਟਿੰਗ ਕਰਵਾਈ ਜਾਵੇਗੀ।ਇਸ ਮੌਕੇ
ਕੌਂਸਲਰ ਵਿਨੋਦ ਸਿੰਗਲਾ, ਕੌਂਸਲਰ ਅਮਨਦੀਪ ਜੈਨ, ਕੌਂਸਲਰ ਦਰਸ਼ਨ ਸਿੰਘ ,
ਸੁਮੇਸ਼ ਬਾਲੀ, ਦਲਬੀਰ ਸਿੰਘ ਕਾਲਾ ਜਵੰਦਾ, ਸੁਖਦੇਵ ਸਿੰਘ ਦਿਆਲਪੁਰਾ,
ਜਗਮੇਲ iੰੰਸੰਘ, ਦਵਿੰਦਰ ਸਿੰਘ, ਗੁਰਜੀਤ ਸਿੰਘ ਲਾਲੂ, ਮਹਿੰਦਰਪਾਲ, ਰਾਜੀਵ
ਗੋਇਲ, ਰਾਕੇਸ਼ ਸ਼ਰਮਾਂ, ਅਜੈਬ ਸਿੰਘ ਹਾਜਰ ਸਨ।
ਕੈਪਸ਼ਨ:- ਅਕਾਲੀ ਕੌਂਸਲਰਾਂ ਨਾਲ ਮਟਿੰਗ ਸਮੇਂ ਬੀਬਾ ਹਰਸਿਮਰ ਕੌਰ ਬਾਦਲ
ਅਤੇ ਹੋਰ ਆਗੂ।
