ਮਾਨਸਾ 25 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸਾਡੀ ਮਾਤਾ ਨੇ ਪਿਛਲੇ 15 ਸਾਲਾਂ ਤੋਂ ਸਮੁੱਚੇ ਵਰਗਾਂ ਦੀ ਅਵਾਜ ਦੇਸ਼ ਦੀ ਪਾਰਲੀਮੈਂਟ ਵਿੱਚ ਚੁੱਕੀ ਅਤੇ ਇਸ ਲੋਕ ਸਭਾ ਹਲਕੇ ਨੂੰ ਤਰੱਕੀਆਂ ਦੇ ਵੱਲ ਲੈ ਕੇ ਜਾਣ ਲਈ ਆਪਣਾ ਅਹਿਮ ਰੋਲ ਅਦਾ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਦੋਨੋਂ ਬੇਟੀਆਂ ਹਰਕੀਰਤ ਕੌਰ ਬਾਦਲ ਅਤੇ ਗੁਰਲੀਨ ਕੌਰ ਬਾਦਲ ਨੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘੁਵੀਰ ਸਿੰਘ ਮਾਨਸਾ ਦੇ ਨਿਵਾਸ ਸਥਾਨ ਤੇ ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਹੀ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਵਜੋਂ ਸਮਝਿਆ ਹੈ ਅਤੇ ਅੱਜ ਅਸੀਂ ਵੀ ਆਪਣੀ ਮਾਤਾ ਲਈ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੋਟ ਲੈਣ ਲਈ ਹਾਜਰ ਹੋਏ ਹਾਂ ਕਿਉਂਕਿ ਸਾਡੀ ਮਾਤਾ ਨੇ ਨੰਨ੍ਹੀਆਂ ਛਾਵਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਹੋਇਆਂ ਉੱਚ ਪੱਧਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਇਸ ਇਲਾਕੇ ਵਿੱਚ ਖੋਲ੍ਹੀਆਂ ਤਾਂ ਜੋ ਸਾਡੀਆਂ ਭੈਣਾਂ ਉੱਚ ਸਿੱਖਿਆ ਹਾਸਿਲ ਕਰਕੇ ਆਪਣੇ ਪੈਰਾਂ ਉੱਪਰ ਖੜ੍ਹੀਆਂ ਹੋ ਸਕਣ। ਇਸ ਸਮਾਗਮ ਵਿੱਚ ਸ਼ਾਮਿਲ ਬੀਬੀਆਂ ਵੱਲੋਂ ਇਨ੍ਹਾਂ ਦੋਨੋਂ ਬੇਟੀਆਂ ਨੂੰ ਫੁੱਲਾਂ ਦੀ ਵਰਖਾ ਕਰਕੇ ਵਿਸ਼ਵਾਸ਼ ਦਿਵਾਇਆ ਕਿ ਇੱਕ-ਇੱਕ ਵੋਟ 1 ਜੂਨ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪਾ ਕੇ ਕਾਮਯਾਬ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘੁਵੀਰ ਸਿੰਘ ਮਾਨਸਾ, ਸਰਬਜੀਤ ਕੌਰ ਭਪਲਾ ਸਾਬਕਾ ਕੋਂਸਲਰ, ਗੁਰਦੀਪ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਚਹਿਲ, ਗੋਲਡੀ ਗਾਂਧੀ, ਜੱਸਾ ਮਾਨ, ਅਵਤਾਰ ਸਿੰਘ ਤਾਰੀ, ਅਕਾਲੀ ਆਗੂ ਸੁਖਦੇਵ ਸਿੰਘ ਸਿੱਧੂ, ਪਰਮਜੀਤ ਕੌਰ ਪਾਲੀ ਸਾਬਕਾ ਕੋਂਸਲਰ, ਚਰਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ