ਮਾਨਸਾ 08 ਜੂਨ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਦੇਸ਼ ਚ ਤੀਜੀ ਵਾਰ ਲਗਾਤਾਰ ਨਰਿੰਦਰ ਮੋਦੀ ਦੀ ਅਗਵਾਈ ਚ ਭਾਜਪਾ ਦੀ ਸਰਕਾਰ ਬਣ ਰਹੀ ਹੈ ਸਰਕਾਰ ਦੇ ਸੋਂਹ ਚੁੱਕ ਸਮਾਗਮ ਚ ਸ਼ਾਮਿਲ ਹੋਣ ਲਈ ਬਠਿੰਡਾ ਤੋਂ ਭਾਜਪਾ ਉਮੀਦਵਾਰ ਰਹੇ ਬੀਬਾ ਪਰਮਪਾਲ ਕੌਰ ਸਿੱਧੂ ਨੂੰ ਵਿਸ਼ੇਸ਼ ਸੱਦਾ ਪੱਤਰ ਮਿਲਿਆ ਹੈ ਪਰਮਪਾਲ ਕੌਰ ਸਿੱਧੂ ਨੇ ਸੋਂਹ ਚੁੱਕ ਸਮਾਗਮ ਚ ਸ਼ਾਮਿਲ ਹੋਣ ਲਈ ਦਿੱਲੀ ਰਵਾਨਾ ਹੋਣ ਸਮੇਂ ਨਾਲ ਫੌਂਨ ਰਾਹੀਂ ਗੱਲਬਾਤ ਕਰਦਿਆਂ ਕਿਹਾ ਕੇ 18ਵੀ ਲੋਕ ਸਭਾ ਦੇ ਗਠਨ ਲਈ ਰਾਸ਼ਟਰਪਤੀ ਹਾਊਸ ਵਿਖ਼ੇ ਹੋਣ ਵਾਲੇ ਸਮਾਗਮ ਲਈ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਸੱਦਾ ਭੇਜਿਆ ਹੈ ਸੂਬਾ ਸਕੱਤਰ ਦਿਆਲ ਸੋਢੀ ਜਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਅਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਮਲੂਕਾ ਵੀ ਸੋਂਹ ਚੁੱਕ ਸਮਾਗਮ ਦਾ ਹਿੱਸਾ ਬਣਨਗੇ ਬੀਬਾ ਸਿੱਧੂ ਨੇ ਕਿਹਾ ਕੇ ਚੋਣਾਂ ਚ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਭਾਜਪਾ ਦੇ ਵੋਟ ਪ੍ਰਤੀਸ਼ਤ ਚ ਵੀ ਵਾਦਾ ਹੋਇਆ ਹੈ ਬਠਿੰਡਾ ਚ ਵੀ ਓਹਨਾ ਨੂੰ ਭਰਵਾਂ ਸਮਰਥਨ ਮਿਲਿਆ ਹੈ ਭਵਿੱਖ ਚ ਮੋਦੀ ਸਰਕਾਰ ਤੋਂ ਬਠਿੰਡਾ ਅਤੇ ਮਾਨਸਾ ਲਈ ਕਰਵਾਉਣ ਵਾਲੇ ਕੰਮਾਂ ਵਾਰੇ ਗੱਲ ਕਰਦਿਆਂ ਬੀਬਾ ਸਿੱਧੂ ਨੇ ਕਿਹਾ ਕੇ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਈ ਸਕੀਮਾਂ ਆਰੰਭ ਕੀਤੀਆਂ ਸਨ ਸੂਬਾ ਸਰਕਾਰ ਦੀ ਅਣਗਹਿਲੀ ਕਾਰਨ ਸੂਬੇ ਦੇ ਲੋਕ ਕਈ ਸਕੀਮਾਂ ਤੋਂ ਵਾਂਜੇ ਰਹਿ ਗਏ ਪਹਿਲੀ ਵਾਰ ਇਕੱਲੇ ਚੋਣ ਲੜਨ ਤੋਂ ਬਾਦ ਭਾਜਪਾ ਹਰ ਪਿੰਡ ਹਰ ਮੁਹੱਲੇ ਤੱਕ ਪੁੱਜ ਗਈ ਹੈ ਅਸੀਂ ਲੋਕਾਂ ਨੂੰ ਇਨ੍ਹਾਂ ਸਕੀਮਾਂ ਵਾਰੇ ਜਾਗਰੂਕ ਕਰਾਂਗੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਘਰ ਘਰ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇਗਾ ਸਰਕਾਰ ਚ ਭਾਈਵਾਲ ਹੁੰਦਿਆਂ ਵੀ ਪ੍ਰਧਾਨ ਮੰਤਰੀ ਨੂੰ ਇਸ ਖਿੱਤੇ ਦੀਆਂ ਲੋੜਾਂ ਤੋਂ ਜਾਣੂ ਕਰਵਾਉਣ ਚ ਹਰਸਿਮਰਤ ਬਾਦਲ ਅਸਫਲ ਰਹੇ ਨੌਜਵਾਨ ਵਰਗ ਨੂੰ ਰੋਜਗਾਰ ਦੇਣ ਲਈ ਵੱਡੇ ਕਾਰਖਾਨੇ ਲਾਉਣ ਲਈ ਚਾਰਜੋਈ ਕਰਨੀ ਬਣਦੀ ਸੀ ਬਾਦਲ ਪਰਿਵਾਰ ਨਿੱਜੀ ਹਿੱਤ ਸਾਦਨ ਤੱਕ ਹੀ ਸੀਮਤ ਰਿਹਾ ਚੋਣਾਂ ਦੌਰਾਨ ਇਸ ਖਿੱਤੇ ਦੇ ਜੋ ਵੀ ਮੁੱਦੇ ਸਾਮਣੇ ਆਏ ਉਹ ਸਾਰੇ ਹੱਲ ਕੀਤੇ ਜਾਣਗੇ ਭਾਜਪਾ ਦੀ ਸਮੁੱਚੀ ਜਿਲ੍ਹਾ ਜਥੇਬੰਦੀ ਨਾਲ ਮਿਲ ਕੇ ਇਸ ਖੇਤਰ ਲਈ ਵੱਡੇ ਪ੍ਰੋਜੈਕਟ ਲਿਆਉਣ ਲਈ ਪਹੁੰਚ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਬੰਧਿਤ ਮਹਿਕਮੇ ਤੋਂ ਵੱਧ ਤੋਂ ਵੱਧ ਰੋਜਗਾਰ ਪੈਦਾ ਕਰਨ ਵਾਲੇ ਉਦਯੋਗ ਲਾਉਣ ਲਈ ਉਪਰਾਲੇ ਕਰਾਂਗੇ ਓਹਨਾ ਦਾਅਵਾ ਕੀਤਾ ਕੇ ਜਿਮਨੀ ਚੋਣਾਂ ਚ ਭਾਜਪਾ ਦਾ ਪ੍ਰਦਰਸ਼ਨ ਹੋਰ ਵੀ ਬੇਹਤਰ ਹੋਵੇਗਾ ਇਸ ਮੌਕੇ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਵੀ ਹਾਜਿਰ ਸਨ